ਅਸ਼ੋਕ ਵਰਮਾ
ਬਠਿੰਡਾ, 17 ਮਈ 2020 - ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਹੁਣ ਪਿੰਡਾਂ ’ਚ ਆਪਣਾ ਅਧਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨੀਤੀ ਤਹਿਤ ਪਿੰਡਾਂ ’ਚ ਇਕਾਈਆਂ ਕਾਇਮ ਕੀਤੀਆਂ ਜਾ ਰਹੀਆਂ ਹਨ ਜੋ ਅੱਗੇ ਕਿਸਾਨਾਂ ਨੂੰ ਆਪਣੇ ਨਾਲ ਜੋੜਨਗੀਆਂ। ਇਸੇ ਪ੍ਰੋਗਰਮ ਤਹਿਤ ਬਠਿੰਡਾ ਜਿਲੇ ਦੇ ਪਿੰਡ ਘੁੰਮਣ ਕਲਾਂ ਦੀ ਮੀਟਿੰਗ ਜਿਲਾ ਖਜਾਨਚੀ ਸੁਰਜੀਤ ਸਿੰਘ ਸੰਦੋਹਾ ਦੀ ਅਗਵਾਈ ਹੇਠ ਪਿੰਡ ਇਕਾਈ ਦੀ ਚੋਣ ਕੀਤੀ ਗਈ।
ਇਸ ਮੌਕੇ ਨਾਇਬ ਸਿੰਘ ਪਿੰਡ ਇਕਾਈ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਗੁਰਚਰਨ ਸਿੰਘ ਜਨਰਲ ਸਕੱਤਰ, ਭਰਪੂਰ ਸਿੰਘ ਫੌਜੀ ਖਜਾਨਚੀ, ਬਲੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਪ੍ਰੈੱਸ ਸਕੱਤਰ, ਬੂਟਾ ਸਿੰਘ ਸਲਾਹਕਾਰ ਤੇ ਕੁਲਵੰਤ ਸਿੰਘ ਨੂੰ ਸਹਾਇਕ ਖਜਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਬਲਜੀਤ ਸਿੰਘ ਨੂੰ ਮੌੜ ਬਲਾਕ ਇਕਾਈ ਦਾ ਮੀਤ ਪ੍ਰਧਾਨ ਚੁਣਿਆ ਗਿਆ।
ਮੀਟਿੰਗ ਵਿਚ ਮੌੜ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਦਇਆ ਸਿੰਘ ਕੁੱਤੀਵਾਲ, ਬਠਿੰਡਾ ਬਲਾਕ ਦੇ ਮੀਤ ਪ੍ਰਧਾਨ ਸੋਹਣਾ ਸਿੰਘ ਕੋਟਫੱਤਾ, ਹਰਚਰਨ ਸਿੰਘ ਕੋਟਫੱਤਾ ਆਦਿ ਹਾਜਰ ਸਨ। ਚੁਣੇ ਗਏ ਵਰਕਰਾਂ ਨੇ ਵਿਸਵਾਸ ਦਿਵਾਇਆ ਕਿ ਉਹ ਕਿਸਾਨੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਜਥੇਬੰਦੀ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਗੇ।