ਅਸ਼ੋਕ ਵਰਮਾ
ਮਾਨਸਾ, 18 ਮਈ 2020: ਮਾਨਸਾ ਦੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਏਟਕ ਨੇ ਮੰਗਾਂ ਸਬੰਧੀ ਸਰਕਾਰ ਖਿਲਾਫ ਰੋਸ ਪ੍ਰਗਟਾਉਂਦਿਆਂ ਮਜਦੂਰ ਵਰਗ ਦੀ ਸਾਰ ਲੈਣ ਦੀ ਮੰਗ ਕੀਤੀ ਹੈ। ਮੀਟਿੰਗ ਦੌਰਾਨ ਸੀਪੀਆਈ ਜਿਲਾ ਸਕੱਤਰ ਕਾਮਰੇਡ ਕਿ੍ਰਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਦੇਸ ਦੇ ਤਮਾਮ ਵਰਗਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਸਰਕਾਰ ਕੇਵਲ ਸਰਮਾਏਦਾਰ ਜਮਾਤ ਨੂੰ ਨਿਵਾਜਣ ਤੋਂ ਸਿਵਾਏ ਕੁੱਝ ਨਹੀਂ ਕਰ ਰਹੀ।
ਇਸ ਸਮੇਂ ਉਨਾਂ ਹਰ ਇੱਕ ਲੋੜ ਬੰਦ ਵਿਅਕਤੀਆਂ ਦੇ ਖਾਤਿਆਂ ਵਿਚ ਦਸ-ਦਸ ਹਜਾਰ ਰੁਪਏ ਪਾਉਣ, ਬਿਜਲੀ ਸਮੇਤ ਹੋਰ ਸਾਰੇ ਬਿੱਲ ਮਾਫ ਕਰਨ , ਲਾਭ ਪਾਤਰੀਆਂ ਨੂੰ ਬਣਦੀਆਂ ਸਹੁਲਤਾਂ ਤੁਰੰਤ ਦੇਣ ਅਤੇ ਨਵੀਂ ਕਾਪੀ ਬਣਾਉਣ ਤੇ ਰੀਨਿਊ ਕਰਵਾਉਣ ਸਮੇਂ ਆ ਰਹੀਆਂ ਮੁਸ਼ਕਲਾਂ ਨੂੰ ਫੌਰੀ ਤੌਰ ਹੱਲ ਕਰਨ ਦੀ ਮੰੰਗ ਕੀਤੀ। ਇਸ ਸਮੇਂ ਜਥੇਬੰਦੀ ਦੇ ਆਗੂਆਂ ਸੁਖਦੇਵ ਸਿੰਘ, ਦੇਸਾ ਸਿੰਘ ਘਰਾਗਣਾਂ,ਮੱਘਰ ਖਾਨ, ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਅਤੇ ਗੈਰ-ਸਰਕਾਰੀ ਇਮਾਰਤਾਂ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਮਜਦੂਰਾਂ ਨੂੰ ਰੁਜ਼ਗਾਰ ਮੁਹੱਈਆ ਹੋ ਸਕੇ। ਇਸ ਮੌਕੇ ਬੀਰੂ ਸਿੰਘ, ਭੋਲਾ ਸਿੰਘ ਬੱਪੀਆਣਾ, ਬਲਵੀਰ ਸਿੰਘ, ਸਰਦੂਲ ਸਿੰਘ ਬੁਰਜ ਹਰੀ ਕੇ, ਧਰਮਵੀਰ ਸਿੰਘ, ਬੂਟਾ ਸਿੰਘ, ਪ੍ਰੇਮ ਕੁਮਾਰ, ਗਿਆਨ ਸਿੰਘ ਨੰਗਲ ਕਲਾਂ, ਜੰਟਾ ਸਿੰਘ ਅਤੇ ਕਾਕਾ ਸਿੰਘ ਆਦਿ ਆਗੂ ਹਾਜ਼ਰ ਸਨ।