ਹਰੀਸ਼ ਕਾਲੜਾ
ਰੂਪਨਗਰ, 18 ਮਈ 2020: ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰਜ ਦੀ ਮੀਟਿੰਗ ਹੋਈ, ਮੀਟਿੰਗ ਦੋਰਾਨ ਕੋਵਿਡ-19 ਦੇ ਸੰਬੰਧ ਵਿੱਚ ਜਿਲ੍ਹੇ ਦੀ ਹੁਣ ਤੱਕ ਦੀ ਕਾਰਗੁਜਾਰੀ ਤੇ ਵਿਚਾਰ ਚਰਚਾ ਕੀਤੀ ਗਈ। ਸਿਵਲ ਸਰਜਨ ਵੱਲੋਂ ਸਮੂਹ ਐਸ.ਐਮ.ਓਜ ਨੂੰ ਹਦਾਇਤ ਕੀਤੀ ਗਈ ਕਿ ਕੋਵਿਡ-19 ਦੇ ਨਾਲ-ਨਾਲ ਹੋਰ ਸਿਹਤ ਸੇਵਾਵਾਂ ਜਿਵੇਂ ਕਿ ਟੀਕਾਕਰਨ, ਸੰਸਥਾਗਤ ਜਣੇਪੇ, ਐਮਰਜੰਸੀ ਸੇਵਾਵਾਂ ਵੱਲ ਵੀ ਧਿਆਨ ਦਿੱਤਾ ਜਾਵੇ।ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ। ਸਮਾਜਿਕ ਦੂਰੀ ਬਣਾਕੇ ਰੱਖੀ ਜਾਵੇ ਅਤੇ ਸਮੇਂ-ਸਮੇਂ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਮੋਕੇ ਜਿਲ੍ਹਾ ਸਿਹਤ ਅਫਸਰ ਡਾ. ਜਗਦੀਸ਼ ਗਿੱਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਐਸ.ਐਮ.ਓਜ. ਡਾ. ਹਰਬੰਸ ਸਿੰਘ, ਡਾ. ਸ਼ਿਵ ਕੁਮਾਰ, ਡਾ. ਰਾਮ ਪ੍ਰਕਾਸ਼, ਡਾ. ਰੇਨੂੰ ਭਾਟੀਆ,ਡਾ. ਰਜਿੰਦਰ ਕੁਮਾਰ, ਡਾ. ਚਰਨਜੀਤ ਕੁਮਾਰ, ਡਾ. ਭੀਮ ਸੇਨ, ਡਾ. ਨਰੇਸ਼ ਕੁਮਾਰ ਅਤੇ ਡਾ. ਸੁਮੀਤ ਸ਼ਰਮਾ ਅਤੇ ਸੁਖਜੀਤ ਕੰਬੋਜ਼ ਹਾਜਰ ਸਨ।