ਕਮਿਸ਼ਨਰ ਨੂੰ ਦੋ ਦਿਨ ਵਿੱਚ ਰਿਪੋਰਟ ਮੁਹੱਈਆ ਕਰਾਉਣ ਦੀ ਹਦਾਇਤ
ਲੁਧਿਆਣਾ, 19 ਮਈ 2020: ਵਾਰਡ ਨੰਬਰ 67 ਤੋਂ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਅੱਜ ਨਗਰ ਨਿਗਮ ਲੁਧਿਆਣਾ ਦੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਿਗਮ ਨਗਰ ਯੋਜਨਾਕਾਰ (ਐੱਮ. ਟੀ. ਪੀ.) ਤੋਂ ਮੌਜੂਦਾ ਵਿੱਤੀ ਸਾਲ ਦੌਰਾਨ ਪ੍ਰਵਾਨ ਇਮਾਰਤੀ ਨਕਸ਼ਿਆਂ ਅਤੇ ਸਮਝੌਤਾ ਮਾਮਲਿਆਂ ਸੰਬੰਧੀ ਰਿਪੋਰਟ ਮੰਗੀ ਗਈ ਸੀ, ਜੋ ਕਿ ਹਾਲੇ ਤੱਕ ਵੀ ਉਪਲਬੱਧ ਨਹੀਂ ਕਰਵਾਈ ਗਈ ਹੈ। ਇਸ ਰਿਪੋਰਟ ਵਿੱਚ ਉਨ•ਾਂ ਨੇ ਸਪੱਸ਼ਟੀਕਰਨ ਮੰਗਿਆ ਸੀ ਕਿ ਕਿਸ-ਕਿਸ ਨਕਸ਼ੇ ਜਾਂ ਸਮਝੌਤਾ ਮਾਮਲਿਆਂ ਵਿੱਚ ਸੀ. ਐੱਲ. ਯੂ. ਅਤੇ ਈ. ਡੀ. ਸੀ. ਕਿਹੜੇ ਰੇਟਾਂ 'ਤੇ ਅਤੇ ਕਿਸ ਪੱਤਰ ਜਾਂ ਸਰਕਾਰੀ ਹਦਾਇਤ 'ਤੇ ਲਗਾਏ ਗਏ ਸਨ। ਇਹ ਰਿਪੋਰਟ ਦੋ ਦਿਨਾਂ ਵਿੱਚ ਕਮੇਟੀ ਮੈਂਬਰਾਂ ਨੂੰ ਮੁਹੱਈਆ ਕਰਵਾਈ ਜਾਵੇ।
ਉਨ•ਾਂ ਲਿਖਿਆ ਹੈ ਕਿ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਭੌਂ ਵਰਤੋਂ ਤਬਦੀਲੀ ਫੀਸ, ਈ. ਡੀ. ਸੀ. ਅਤੇ ਹੋਰ ਚਾਰਜਿਜ਼ ਵਿੱਚ ਵਾਧਾ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਸੀ। ਇਸ ਹਦਾਇਤ ਪੱਤਰ ਨੂੰ ਲਾਗੂ ਕਰਨ ਤੋਂ ਪਹਿਲਾਂ ਜਨਰਲ ਹਾਊਸ ਵਿੱਚ ਪੇਸ਼ ਕੀਤਾ ਗਿਆ, ਜਿਸ 'ਤੇ ਜਨਰਲ ਹਾਊਸ ਵੱਲੋਂ ਕੀਤੇ ਇਸ ਵਾਧੇ 'ਤੇ ਰੋਸ ਜ਼ਾਹਿਰ ਕੀਤਾ ਸੀ ਅਤੇ ਮੇਅਰ ਨਗਰ ਨਿਗਮ ਵੱਲੋਂ ਇਨ•ਾਂ ਵਧਾਏ ਗਏ ਚਾਰਜਿਜ਼ ਸੰਬੰਧੀ ਆਪਣੀ ਰਿਪੋਰਟ ਦੇਣ ਵਾਸਤੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਨਿਗਮ ਨਗਰ ਯੋਜਨਾਕਾਰ ਮੈਂਬਰ ਸਕੱਤਰ ਵਜੋਂ ਹਾਜ਼ਰ ਸਨ। ਮੀਟਿੰਗ ਵਿੱਚ ਇਹ ਤੱਥ ਸਾਹਮਣੇ ਆਇਆ ਸੀ ਕਿ ਨਕਸ਼ਿਆਂ 'ਤੇ ਸੀ. ਐੱਲ. ਯੂ. ਅਤੇ ਈ. ਡੀ. ਸੀ. ਚਾਰਜਿਜ਼ ਹਰ ਜ਼ੋਨ ਵਿੱਚ ਅਲੱਗ-ਅਲੱਗ ਲਗਾਏ ਜਾ ਰਹੇ ਹਨ। ਮੀਟਿੰਗ ਵਿੱਚ ਨਿਗਮ ਨਗਰ ਯੋਜਨਾਕਾਰ (ਐੱਮ. ਟੀ. ਪੀ.) ਤੋਂ ਮੌਜੂਦਾ ਵਿੱਤੀ ਸਾਲ ਦੌਰਾਨ ਪ੍ਰਵਾਨ ਇਮਾਰਤੀ ਨਕਸ਼ਿਆਂ ਅਤੇ ਸਮਝੌਤਾ ਮਾਮਲਿਆਂ ਸੰਬੰਧੀ ਰਿਪੋਰਟ ਮੰਗੀ ਗਈ ਸੀ। ਇਸ ਰਿਪੋਰਟ ਵਿੱਚ ਉਨ•ਾਂ ਨੇ ਸਪੱਸ਼ਟੀਕਰਨ ਮੰਗਿਆ ਸੀ ਕਿ ਕਿਸ-ਕਿਸ ਨਕਸ਼ੇ ਜਾਂ ਸਮਝੌਤਾ ਮਾਮਲਿਆਂ ਵਿੱਚ ਸੀ. ਐੱਲ. ਯੂ. ਅਤੇ ਈ. ਡੀ. ਸੀ. ਕਿਹੜੇ ਰੇਟਾਂ 'ਤੇ ਅਤੇ ਕਿਸ ਪੱਤਰ ਜਾਂ ਸਰਕਾਰੀ ਹਦਾਇਤ 'ਤੇ ਲਗਾਏ ਗਏ ਸਨ। ਪਰ ਉਨ•ਾਂ ਵੱਲੋਂ ਕਮੇਟੀ ਕੋਲ ਹਾਲੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ।
ਸ੍ਰੀਮਤੀ ਆਸ਼ੂ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਪੱਤਰ ਰਾਹੀਂ ਹਦਾਇਤ ਕੀਤੀ ਹੈ ਕਿ ਉਹ ਨਿਗਮ ਨਗਰ ਯੋਜਨਾਕਾਰ ਤੋਂ ਰਿਪੋਰਟ ਲੈ ਕੇ ਦੋ ਦਿਨਾਂ ਵਿੱਚ ਕਮੇਟੀ ਮੈਂਬਰਾਂ ਨੂੰ ਮੁਹੱਈਆ ਕਰਵਾਈ ਜਾਵੇ ਅਤੇ ਇਸ ਸੰਬੰਧੀ ਮਈ 26, 2020 ਨੂੰ ਮੀਟਿੰਗ ਸੱਦੀ ਜਾਵੇ।