ਰਵੀ ਜੱਖੂ
ਚੰਡੀਗੜ੍ਹ, 22 ਮਈ 2020 - ਅਮਰੀਕਾ ਤੋਂ 87 ਭਾਰਤੀਆਂ ਨੂੰ ਲੈ ਅੱਜ ਸ਼ੁੱਕਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਮੋਹਾਲੀ ਹਵਾਈ ਅੱਡੇ 'ਤੇ ਪਹੁੰਚਿਆ। ਇਸ ਵਿੱਚ 62 ਪੰਜਾਬ ਤੋਂ, 7 ਚੰਡੀਗੜ੍ਹ, 7 ਹਰਿਆਣਾ, 9 ਹਿਮਾਚਲ ਅਤੇ 2 ਯਾਤਰੀ ਉੱਤਰਾਖੰਡ ਤੋਂ ਹਨ। ਇਹ ਫਲਾਈਟ ਪਹਿਲਾਂ ਦਿੱਲੀ ਰੁਕੀ ਸੀ ਤੇ ਅੱਜ ਦਿੱਲੀ ਤੋਂ ਮੋਹਾਲੀ ਏਅਰਪੋਰਟ 'ਤੇ 87 ਬੰਦੇ ਲੈ ਕੇ ਪਹੁੰਚਿਆ।
ਫਿਲਹਾਲ ਇੰਨਾਂ ਯਾਤਰੀਆਂ ਦੀ ਏਅਰਪੋਰਟ ਅੰਦਰ ਸਕਰੀਨਿੰਗ ਚੱਲ ਰਹੀ ਹੈ ਤੇ ਬਾਅਦ 'ਚ ਇੰਨ੍ਹਾਂ ਨੂੰ ਸਬੰਧਿਤ ਜ਼ਿਲ੍ਹਿਆਂ 'ਚ ਸਥਾਪਿਤ ਕੀਤੇ ਸਰਕਾਰੀ ਕੁਆਰੰਟੀਨ ਕੇਂਦਰਾਂ 'ਚ ਲਿਜਾਇਆ ਗਿਆ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਕੁਆਰੰਟੀਨ ਕੀਤੇ ਜਾਣ ਵਾਲੇ ਬਾਹਰੀ ਮੁਲਕਾਂ ਤੋਂ ਆਏ ਯਾਤਰੀਆਂ ਲਈ ਐਲਾਨ ਕੀਤਾ ਸੀ ਕਿ ਜੋ ਯਾਤਰੀ ਆਪਣੇ ਖਰਚ 'ਤੇ ਹੋਟਲਾਂ 'ਚ ਰਹਿ ਸਕਦੇ ਹਨ, ਉਹ ਹੋਟਲਾਂ 'ਚ ਕੁਆਰੰਟੀਨ ਹੋ ਸਕਦੇ ਹਨ ਅਤੇ ਬਾਕੀਆਂ ਨੂੰ ਸਰਕਾਰੀ ਕੁਆਰੰਟੀਨ ਕੇਂਦਰਾਂ 'ਚ ਜਾਣਾ ਪਏਗਾ।