ਅਸ਼ੋਕ ਵਰਮਾ
ਬਠਿੰਡਾ, 25 ਮਈ 2020: ਕਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਬਲੱਡ ਬੈਂਕਾਂ ਵਿਚ ਖ਼ੂਨ ਦੀ ਕਮੀ ਦੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ ਵਲੰਟੀਅਰ ਭੈਣਾਂ ਨੇ ਪਾਵਰ ਹਾੳੂਸ ਰੋਡ ਵਿਖੇ ਸਥਿਤ ਗੁਪਤਾ ਬਲੱਡ ਬੈਂਕ ਵਿੱਚ ਲਗਾਏ ਖ਼ੂਨ ਦਾਨ ਕੈਂਪ ’ਚ 38 ਯੂਨਿਟ ਖ਼ੂਨ ਦਾਨ ਕੀਤਾ ਹੈ। ਖੂਨਦਾਨ ਦੀ ਇਸ ਮੁਹਿੰਮ ਮੌਕੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜੋ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਉਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਨੈਸ਼ਨਲ ਮੈਂਬਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਕੁਲਦੀਪ ਕੌਰ ਅਤੇ ੳੂਸ਼ਾ ਨੇ ਦੱਸਿਆ ਕਿ ਜਦੋਂ ਵੀ ਕਿਤੇ ਕੁਦਰਤੀ ਆਫਤ ਆਉਂਦੀ ਹੈ ਤਾਂ ਵਲੰਟੀਅਰ ਵਧ ਚੜ ਕੇ ਮਦਦ ਕਰਦੇ ਹਨ। ਹੁਣ ਜਦੋਂ ਕਰੋਨਾ ਮਹਾਮਾਰੀ ਦੇ ਚਲਦਿਆਂ ਬਲੱਡ ਬੈਂਕਾਂ ਵਿਚ ਖ਼ੂਨ ਦੀ ਕਮੀ ਹੋਈ ਤਾਂ ਵੀ ਲਗਾਤਾਰ ਖ਼ੂਨਦਾਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਮੁਹਿੰਮ ਵਿੱਢੀ ਹੋਈ ਹੈ ਕਿ ਕਿਸੇ ਵੀ ਮਰੀਜ਼ ਦੀ ਜਾਨ ਖ਼ੂਨ ਦੀ ਕਮੀ ਕਾਰਨ ਨਹੀਂ ਜਾਣ ਦਿੱਤੀ ਜਾਏਗੀ। ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ, 45 ਮੈਂਬਰ ਪੰਜਾਬ ਅਮਰਜੀਤ ਕੌਰ, ਮਾਧਵੀ, 45 ਮੈਂਬਰ ਯੂਥ ਚਰਨਜੀਤ ਕੌਰ, ਸੁਖਵਿੰਦਰ ਕੌਰ , ਲਖਵੀਰ ਸਿੰਘ ਅਤੇ ਵਿਸ਼ਾਲ ਆਦਿ ਹਾਜਰ ਸਨ।