ਪੰਜਾਬ ਤੋਂ 34, ਮੁਹਾਲੀ ਤੋਂ 5 ਯਾਤਰੀ
ਮੁਹਾਲੀ ਦੇ ਯਾਤਰੀ ਸੰਸਥਾਗਤ / ਹੋਟਲ ਕੁਆਰੰਟੀਨ ਅਧੀਨ
ਐਸ ਏ ਐਸ ਨਗਰ, 31 ਮਈ 2020: ਲੌਕਡਾਊਨ ਲਾਗੂ ਹੋਣ ਤੋਂ ਬਾਅਦ, ਯੂਕ੍ਰੇਨ ਦੇ ਕਿਯੇਵ ਸ਼ਹਿਰ ਤੋਂ ਦਿੱਲੀ ਹੁੰਦੀ ਹੋਈ ਦੂਜੀ ਕੌਮਾਂਤਰੀ ਉਡਾਣ 31.05.2020 ਨੂੰ ਸਵੇਰੇ 03:12 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਐਲ) ਪਹੁੰਚੀ, ਜਿਸ ਵਿੱਚ ਵੱਖ-ਵੱਖ ਰਾਜਾਂ ਦੇ 144 ਯਾਤਰੀ ਸਨ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਉਡਾਣ ਵਿਚ ਚੰਡੀਗੜ੍ਹ ਤੋਂ 2 ਯਾਤਰੀ, ਹਿਮਾਚਲ ਪ੍ਰਦੇਸ਼ ਦੇ 54, ਹਰਿਆਣਾ ਤੋਂ 53, ਮੋਹਾਲੀ ਦੇ 5 ਸਮੇਤ ਪੰਜਾਬ ਦੇ 34 ਯਾਤਰੀ ਅਤੇ ਰਾਜਸਥਾਨ ਤੋਂ 1 ਯਾਤਰੀ ਸ਼ਾਮਲ ਸਨ।
ਸਿਹਤ ਵਿਭਾਗ ਦੇ ਪ੍ਰੋਟੋਕੋਲ ਦੇ ਅਨੁਸਾਰ, ਅੰਤਰਰਾਸ਼ਟਰੀ ਉਡਾਣ ਰਾਹੀਂ ਆਉਣ ਵਾਲੇ ਮੋਹਾਲੀ ਜ਼ਿਲੇ ਨਾਲ ਸਬੰਧਤ ਸਾਰੇ ਯਾਤਰੀਆਂ ਨੂੰ ਸੰਸਥਾਗਤ / ਹੋਟਲ ਦੇ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ, ਜਦੋਂਕਿ ਘਰੇਲੂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਘਰ ਵਿਚ ਕੁਆਰੰਟੀਨ ਵਿਚ ਰੱਖਿਆ ਗਿਆ ਹੈ। ਉਹ ਯਾਤਰੀ ਜੋ ਦੂਜੇ ਰਾਜਾਂ ਅਤੇ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਸਥਾਨਾਂ 'ਤੇ ਭੇਜਿਆ ਗਿਆ, ਜਿਥੇ ਉਹਨਾਂ ਨੂੰ ਅਜਿਹੇ ਹੀ ਕੁਆਰੰਟੀਨ ਅਧੀਨ ਰੱਖਿਆ ਜਾਵੇਗਾ।