ਐਸ ਏ ਐਸ ਨਗਰ, 02 ਜੂਨ 2020: ਐਸਐਸਪੀ ਸ੍ਰੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਮਿਸ਼ਨ ਫਤਹਿ' ਦੇ ਇੱਕ ਸਭ ਤੋਂ ਮਹੱਤਵਪੂਰਨ ਉਦੇਸ਼ ਭਾਵ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੂੰ ਕਾਇਮ ਰੱਖਣ ਨੂੰ ਅਮਲ ਵਿੱਚ ਲਿਆਉਣ ਲਈ ਵੱਡਮੁੱਲੀ ਸੇਵਾ ਨਿਭਾ ਰਹੀ ਹੈ।
ਜ਼ਿਲ੍ਹਾ ਪੁਲਿਸ ਨੇ 20 ਮਈ, 2020 ਤੋਂ 31 ਮਈ, 2020 ਤੱਕ, ਢੁੱਕਵੇਂ ਮਾਸਕ ਨਾ ਪਹਿਨਣ ਲਈ ਕੁੱਲ 1452 ਚਲਾਨ ਜਾਰੀ ਕੀਤੇ ਜਿਸ ਤੋਂ 3,16,700 ਰੁਪਏ ਪ੍ਰਾਪਤ ਹੋਏ। ਜਦਕਿ ਸਮਾਜਿਕ ਦੂਰੀ ਨਾ ਬਣਾਈ ਰੱਖਣ ਲਈ 2000 ਰੁਪਏ ਦਾ ਇਕ ਚਲਾਨ ਕੀਤਾ ਗਿਆ। ਇਸ ਪ੍ਰਕਾਰ, ਚਲਾਨਾਂ ਨਾਲ ਕੁੱਲ 3,18,700 ਰੁਪਏ ਦੀ ਰਕਮ ਪ੍ਰਾਪਤ ਹੋਈ।