← ਪਿਛੇ ਪਰਤੋ
ਥਰਮਲ ਸਕੈਨਿੰਗ ਅਤੇ ਸਾਈਟ ਤੇ ਮੈਡੀਕਲ ਸਹੂਲਤ ਦਾ ਕੀਤਾ ਪ੍ਰਬੰਧ ਮੁਹਾਲੀ, 07 ਜੂਨ 2020: ਸੋਮਵਾਰ ਤੋਂ ਜਿਥੇ ਸਮੁੱਚੇ ਪੰਜਾਬ ਵਿੱਚ ਅਨਲਾਕ ਟੂ ਸ਼ੁਰੂ ਹੋਣ ਜਾ ਰਿਹਾ ਹੈ ਉਥੇ ਹੀ ਮੁਹਾਲੀ ਵਿੱਚ ਵੀ ਕਈ ਮਹੀਨੇ ਦੀ ਤਾਲਾਬੰਦੀ ਤੋਂ ਬਾਅਦ ਇਮਾਰਤ ਨਿਰਮਾਣ ਦੇ ਕੰਮ ਵੀ ਸ਼ੁਰੂ ਹੋ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਸੈਂਕੜੇ ਮਜਦੂਰਾਂ ਨੂੰ ਆਪਣੇ ਜੱਦੀ ਸੂਬਿਆਂ ਵਿੱਚ ਜਾਣ ਤੋਂ ਰੋਕਣ ਵਾਲੇ ਵਰਲਡ ਟਰੇਡ ਸੈਂਟਰ (ਡਬਲਿਊਟੀਸੀ ਚੰਡੀਗੜ•) ਵਿੱਚ ਫਿਰ ਤੋਂ ਨਿਰਮਾਣ ਕਾਰਜ ਸ਼ੁਰੂ ਹੋ ਗਏ ਹਨ। ਜਿਨ•ਾਂ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਮਜਦੂਰ ਅਤੇ ਇੰਜੀਨੀਅਰ ਕੰਮ ਤੇ ਪਰਤ ਆਏ ਹਨ। ਮਜਦੂਰਾਂ ਦੇ ਕੰਮ ਤੇ ਆਉਣ ਨਾਲ ਇਲਾਕੇ ਦੀ ਅਰਥ ਵਿਵਸਥਾ ਬਹਾਲੀ ਦੀ ਆਸ ਪ੍ਰਗਟਾਉਂਦੇ ਹੋਏ ਡਬਲਿਊਟੀਸੀ ਚੰਡੀਗੜ• ਦੇ ਸਲਾਹਕਾਰ ਕਰਨ ਅਰੁਣ ਕੋਟਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਰੀਅਲ ਅਸਟੇਟ ਦੇ ਖੇਤਰ ਨੂੰ ਕਈ ਤਰਾਂ ਦੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ। ਕਿਉਂਕੀ ਅਰਥ ਵਿਵਸਥਾ ਨੂੰ ਚਲਾਉਣ ਵਿੱਚ ਰੀਅਲ ਅਸਟੇਟ ਸੈਕਟਰ ਦੀ ਭੂਮਿਕਾ ਅਹਿਮ ਹੈ। ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਡਬਲਿਊਟੀਸੀ ਚੰਡੀਗੜ• ਨੇ ਆਪਣੇ ਸੈਕੜੇ ਮਜਦੂਰਾਂ ਨੂੰ ਸਹੂਲਤਾਂ ਪ੍ਰਦਾਨ ਕਰਕੇ ਇਥੇ ਹੀ ਰੋਕਿਆ ਸੀ। ਉਨ•ਾਂ ਦੱਸਿਆ ਕਿ ਕੰਸਟ੍ਰਕਸ਼ਨ ਦੇ ਕੰਮ ਲੱਗੇ ਕਾਮਿਆਂ ਦੀ ਰੋਜਾਨਾ ਥਰਮਲ ਸਕੈਨਿੰਗ ਕੀਤੀ ਜਾਂਦੀ ਹੈ। ਕੋਟਵਾਲ ਨੇ ਦੱਸਿਆ ਕਿ ਘੱਟ ਤੋਂ ਘੱਟ ਕਰਮਚਾਰੀਆਂ ਨਾਲ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਕੰਪਨੀ ਪ੍ਰਬੰਧਕਾਂ ਵਲੋਂ ਸਾਈਟ ਤੇ ਹੀ ਮੈਡੀਕਲ ਸਹੂਲਤ, ਰਾਸ਼ਨ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਤਾਂ ਜੋ ਕੰਮ ਕਰਨ ਵਾਲਿਆਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
Total Responses : 266