ਰਾਊਡ ਗਲਾਸ ਫਾਊਡੇਸ਼ਨ ਵੱਲੋਂ ਪੰਚਾਇਤ ਨੂੰ ਸਹਿਯੋਗ
ਅਸ਼ੋਕ ਵਰਮਾ
ਬਠਿੰਡਾ, 08 ਜੂਨ 2020: ਪਿੰਡ ਮਾਣਕ ਖਾਨਾ ਦੀ ਗ੍ਰਾਮ ਪੰਚਾਇਤ ਵੱਲੋਂ ਲੋਕਾਂ ਦੇ ਘਰਾਂ ਦਾ ਕੂੜਾ ਇਕੱਠਾ ਕਰਨ ਲਈ ਕੂੜਾ ਡੰਪ ਬਨਾਉਣ ਵਾਲਾ ਜ਼ਿਲੇ ਦਾ ਪਹਿਲਾ ਪਿੰਡ ਬਣ ਗਿਆ ਹੈ । ਇਸ ਨਾਲ ਪਿੰਡ ਵਾਸੀਆਂ ਨੂੰ ਕੂੜੇ ਕਰਕਟ ਤੋ ਨਿਜਾਤ ਮਿਲੇਗੀ ਤੇ ਸਫਾਈ ਪੱਖਂੋ ਵੀ ਪਿੰਡ ਸਾਫ ਸੁਥਰਾ ਨਜ਼ਰ ਆਵੇਗਾ । ਪਿੰਡ ਦੀ ਧੀ ਸਰਪੰਚ ਸੈਸ਼ਨਦੀਪ ਕੌਰ ਸਿੱਧੂ ਦੀ ਇਸ ਨਿਵੇਕਲੀ ਪਹਿਲ ਕਦਮੀਂ ਅਤੇ ਹੋਰਨਾਂਦੀ ਸ਼ਲਾਘਾ ਕੀਤੀ ਰਹੀ ਹੈ ਉਥੇ ਦੂਜੀਆਂ ਪੰਚਾਇਤਾਂ ਲਈ ਰਾਹ ਦਸੇਰਾ ਬਣਾ ਗਈ ਹੈ ।
ਸਰਪੰਚ ਸੈਸਨਦੀਪ ਕੌਰ ਸਿੱਧੂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਠਿੰਡਾ ਪਰਮਵੀਰ ਸਿੰਘ ਦੇ ਸਹਿਯੋਗ ਸਦਕਾ ਕੂੜੇ ਦੇ ਠੋਸ ਪ੍ਰਬੰਧਨ ਲਈ ਘਰਾਂ ਦੇ ਕੂੜੇ ਨੂੰ ਇਕੱਠਾ ਇੱਕੋ ਥਾਂ ਤੇ ਸੁੱਟਣ ਲਈ ਕੂੜਾ ਡੰਪ ਬਣਾਇਆ ਗਿਆ ਹੈ । ਕੂੜੇ ਡੰਪ ਉਪਰ ਸ਼ੈਡ ਤੇ ਥੱਲੇ ਵੱਖ ਵੱਖ ਖ਼ਾਨੇ ਬਣਾਏ ਗਏ ਹਨ ਜਿਸ ਵਿੱਚ ਸੱੁਕਾ ਕੂੜਾ , ਗਿੱਲਾ ਕੂੜਾ , ਕਾਗ਼ਜ਼ ਕੱਪੜੇ ਤੇ ਪਲਾਸਟਿਕ ਨੂੰ ਵੱਖਰਾ ਵੱਖਰਾ ਡੰਪ ਕੀਤਾ ਜਾਵੇਗਾ । ਗਿੱਲੇ ਕੂੜੇ ਦੀ ਖਾਦ ਬਨਾਈ ਜਾਵੇਗੀ ਜੋ ਕਿ ਪਿੰਡ ਵਿੱਚ ਲੱਗੇ ਪੋਦਿਆ ਨੂੰ ਪਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਵੇਚੀ ਜਾਵੇਗੀ । ਸੁੱਕਾ ਕੂੜਾ ਕਬਾੜੀਏ ਨੂੰ ਵੇਚ ਦਿੱਤਾ ਜਾਵੇਗਾ, ਜਿਸ ਨਾਲ ਪੰਚਾਇਤ ਦੀ ਆਮਦਨ ਵਿੱਚ ਵਾਧਾ ਹੋਵੇਗਾ ।
ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਰਾਊਡ ਗਲਾਸ ਫਾਊਡੇਸਨ ਮੋਹਾਲੀ ਅਤੇ ਗ੍ਰਾਮ ਪੰਚਾਇਤ ਨੇ ਸਾਂਝੇ ਰੂਪ ਵਿੱਚ ਡਸਟਬਿਨ ਲੋਕਾਂ ਨੂੰ ਵੰਡੇ । ਇਸ ਮੋਕੇ ਫਾਉਡੇਸਨ ਦੇ ਮੈਬਰ ਰਜਨੀਸ ਕੁਮਾਰ ,ਭਰਭੂਰ ਸਿੰਘ , ਹਰਦੀਪ ਸਿੰਘ ਤੇ ਰਵਿੰਦਰ ਸਿੰਘ ਨੇ ਦੱਸਿੋਆ ਕਿ ਲੋਕਾਂ ਨੂੰ ਕੂੜੇ ਕਰਕਟ ਦੀ ਸਾਂਭ ਸੰਭਾਲ ਲਈ ਜਾਣਕਾਰੀ ਦੇਣ ਲਈ ਫਾਊਡੇਸਨ ਦੇ ਅਧਿਕਾਰੀ ਹਰ ਘਰ ਵਿੱਚ ਜਾਣਗੇ ਤਾਂ ਕਿ ਲੋਕ ਇਸ ਦੀ ਸਹੀ ਵਰਤੋ ਕਰ ਸਕਣ । ਘਰਾਂ ਚੌ ਰਿਕਸ਼ਾ ਰੇਹੜੀ ਰਹੀ ਕੂੜਾ ਇਕੱਠਾ ਕਰਨ ਦੇ ਇੰਤਜ਼ਾਮ ਕੀਤੇ ਗਏ ਹਨ
ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਨੇ ਟਰਾਇਲ ਦੇ ਤੋਰ ਤੇ ਇਸ ਪਿੰਡ ਨੂੰ ਜ਼ਿਲੇ ਵਿੱਚੋਂ ਕੂੜੇ ਕਰਕਟ ਦੇ ਠੋਸ ਪ੍ਰਬੰਧਨ ਲਈ ਚੁਣਿਆ ਗਿਆ ਹੈ । ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪ੍ਰਭਜੀਤ ਸਿੰਘ ਦਾ ਕਹਿਣਾ ਕਿ ਕੂੜਾ ਡੰਪ ਬਨਾਉਣ ਵਾਲਾ ਜਿਲੇ ਤੇ ਬਲਾਕ ਦਾ ਪਹਿਲਾ ਪਿੰਡ ਬਣ ਗਿਆ ਹੈ । ਗ੍ਰਾਮ ਪੰਚਾਇਤ ਵੱਲੋਂ 14 ਵਾਂ ਵਿੱਤ ਕਮਿਸ਼ਨ ਦੀ ਗ੍ਰਾਂਟ ਖ਼ਰਚਣ ਤੋ ਇਲਾਵਾ ਪੰਚਾਇਤ ਫੰਡ ਦੀ ਵਰਤੋ ਕੀਤੀ ਗਈ ਹੈ ਅਤੇ ਬਾਕੀ ਰਹਿੰਦੇ ਚਾਰਦੀਵਾਰੀ ਦੇ ਕੰਮ ਨੂੰ ਮਗਨਰੇਗਾ ਤਹਿਤ ਮੁਕੰਮਲ ਕੀਤਾ ਜਾਵੇਗਾ । ਇਸ ਮੋਕੇ ਪੰਚ ਛੋਟਾ ਸਿੰਘ , ਹਰਬੰਸ ਸਿੰਘ , ਚਰਨਜੀਤ ਕੌਰ , ਰਣਜੀਤ ਕੌਰ , ਸਮਾਜ ਸੇਵੀ ਸੁਖਪਾਲ ਸਿੰਘ ਸੁੱਖੀ ਹਿੰਮਤਪੁਰਾ, ਲਖਵੀਰ ਸਿੰਘ , ਕਲੱਬ ਪ੍ਰਧਾਨ ਅਮਨਦੀਪ ਸਿੰਘ, ਟਰਾਸਪੋਟਰ ਜਗਸੀਰ ਸਿੰਘ ਅਤੇ ਮਹੇਸਇੰਦਰ ਸਿੰਘ ਤੇ ਸੁਮਨ ਸਿੰਘ ਹਾਜਰ ਸਨ ।