ਨੌਜਵਾਨਾਂ ਨੂੰ ਆਖਿਆ ਕਾਂਗਰਸ ਸਰਕਾਰ ਤੋਂ 'ਹਿਸਾਬ' ਲੈਣ ਦਾ ਸਮਾਂ ਆਇਆ
ਕਾਂਗਰਸ ਨੂੰ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰਾਂਗੇਨਹੀਂ ਤਾਂ ਸਰਕਾਰ ਚਲਦੀ ਕਰਾਂਗੇ
ਚੰਡੀਗੜ੍ਹ, 08 ਜੂਨ 2020: ਨਵੇਂ ਨਿਯੁਕਤ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰੀਪਰਬੰਸ ਸਿੰਘ ਰੋਮਾਣਾ ਨੇ ਕਿਹਾ ਹੈ ਕਿ ਉਹ ਨੌਜਵਾਨਾਂ ਨਾਲ ਰਾਬਤਾ ਕਾਇਮ ਕਰਦਿਆਂ ਕਾਂਗਰਸ ਪਾਰਟੀ ਦੇ ਝੂਠੇ ਵਾਅਦਿਆਂ ਅਤੇ ਇਸਦੇ ਮਾਫੀਆਦਾ ਪਰਦਾਫਾਸ਼ ਕਰਨਗੇ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬੂਥ ਪੱਧਰ 'ਤੇ ਕੰਮ ਕਰਦਿਆਂ ਸ਼੍ਰੋਮਣੀਅਕਾਲੀ ਦਲ ਨੂੰ ਮਜ਼ਬੂਤ ਕਰਨਗੇ।
ਉਹਨਾਂ 'ਤੇ ਵਿਸ਼ਵਾਸਪ੍ਰਗਟਾਉਣ ਲਈ ਪਾਰਟੀ ਦਾ ਧੰਨਵਾਦ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨੌਜਵਾਨਾਂ ਦਾਕਾਂਗਰਸ ਪਾਰਟੀ ਤੇ ਇਸਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਕਿਉਂÎਕ ਇਸਨੇ ਉਹਨਾਂ ਨਾਲ ਝੂਠੇਵਾਅਦੇ ਕਰ ਕੇ ਧੋਖਾ ਕੀਤਾ। ਉਹਨਾਂ ਕਿਹਾ ਕਿ 'ਘਰ ਘਰ ਨੌਕਰੀ' ਅਤੇ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣਦੇ ਵਾਅਦੇ ਸਮੇਤ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਪੰਜਾਬ ਕਾਂਗਰਸਦੇ ਮਾਫੀਆ ਦੀ ਗ੍ਰਿਫਤ ਵਿਚ ਹੈ ਭਾਵੇਂ ਉਹ ਸ਼ਰਾਬ ਮਾਫੀਆ ਹੋਵੇ ਜਾਂ ਰੇਲ ਮਾਫੀਆ। ਉਹਨਾਂ ਕਿਹਾਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਕੋਲੋਂ 'ਹਿਸਾਬ' ਲਿਆ ਜਾਵੇ ਅਤੇ ਪੰਜਾਬ ਦੇ ਨੌਜਵਾਨ ਇਸਲਹਿਰ ਵਿਚ ਮੋਹਰੀ ਰੋਲ ਅਦਾ ਕਰਨਗੇ ਤੇ 2022 ਵਿਚਕਾਂਗਰਸ ਸਰਕਾਰ ਨੂੰ ਚਲਦਾ ਕਰਨਗੇ।
ਸ੍ਰੀ ਰੋਮਾਣਾ ਨੇ ਹਿਕਾਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਨੌਜਵਾਨਾਂ ਦੀਆਂ ਮੁਸ਼ਕਿਲਾਂ ਸਮਝਦੀ ਹੋਵੇ ਤੇ ਉਹਨਾਂ ਦੇ ਹੱਲ ਲਈ ਕੰਮ ਕਰਗੇ। ਉਹਨਾਂ ਕਿਹਾ ਕਿ ਪਰਸਾਡੇ ਕੋਲ ਅਜਿਹੀ ਸਰਕਾਰ ਹੈ ਜੋ ਨੌਜਵਾਨਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇਨਾ ਦੇ ਕੇ ਸੂਬੇ ਵਿਚੋਂ ਬਾਹਰ ਜਾਣ ਲਈ ਮਜਬੂਰ ਕਰ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰਨੂੰ ਅੱਗੇ ਹੋ ਕੇ ਟਕਰਾਂਗੇ ਤੇ ਉਸਨੂੰ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਮਜਬੂਰਕਰਾਂਗੇ ਨਹੀਂ ਤਾਂ ਫਿਰ ਇਸਨੂੰ ਚਲਦੀ ਕਰਾਂਗੇ।
ਜਨਤਕ ਜੀਵਨ ਵਿਚ ਆਉਣਲਈ ਪ੍ਰੇਰਨਾ ਸਰੋਤ ਬਣਨ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇਸਿਰ ਬੰਨਦਿਆਂ ਸ੍ਰੀ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਤੁਰੰਤ ਫੈਸਲੇ ਲੈਣ ਤੇ ਉਹਨਾਂਨੂੰ ਲਾਗੂ ਕਰਨ ਲਈ ਜਾਣੇ ਜਾਂਦੇ ਹਨ ਤੇ ਉਹ ਵੀ ਯੂਥ ਅਕਾਲੀ ਦਲ ਵਿਚ ਇਸੇ ਤਰੀਕੇ ਕੰਮ ਕਰਨ ਦੀਸ਼ੁਰੂਆਤ ਕਰਨਗੇ। ਉਹਨਾਂ ਕਿਹਾ ਕਿ ਉਹ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਨਿਰਸਵਾਰਥ ਸੇਵਾ ਤੋਂ ਵੀਬਹੁਤ ਪ੍ਰਭਾਵਤ ਹਨ ਤੇ ਸ੍ਰ ਬਾਦਲ ਵੱਲੋਂ ਪ੍ਰਚਾਰੇ ਜਾਂਦੇ ਸਿਧਾਂਤ ਉਹਨਾਂ ਦੇ ਦਿਲ ਦੇ ਨੇੜੇ ਹਨ।
ਪਰਮਬੰਸ ਸਿੰਘ ਰੋਮਾਣਾਜੋ ਕਿ ਯੂਥ ਅਕਾਲੀ ਦਲ ਦੇ ਛੇਵੇਂ ਪ੍ਰਧਾਨ ਹਨ, ਪਾਰਟੀ ਵਿਚ ਕਈ ਅਹੁਦਿਆਂ 'ਤੇ ਰਹਿ ਚੁੱਕੇ ਹਨਜਦਕਿ ਮੌਜੂਦਾ ਸਮੇਂ ਵਿਚ ਬੁਲਾਰੇ ਵੀ ਹਨ। ਉਹਨਾਂ ਨੇ ਸ੍ਰ ਸ਼ਰਨਜੀਤ ਸਿੰਘ ਢਿੱਲੋਂ ਦੀ ਟੀਮ ਵਿਚਮੀਤ ਪ੍ਰਧਾਨ ਵਜੋਂ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਤੇ ਫਿਰ ਸ੍ਰ ਬਿਕਰਮ ਸਿੰਘ ਮਜੀਠੀਆ ਦੇਕਾਰਜਕਾਲ ਦੌਰਾਨ ਸੀਨੀਅਰ ਮੀਤ ਪ੍ਰਧਾਨ ਬਣੇ। ਉਹ 2007 ਵਿਚ ਫਰੀਦਕੋਟ ਇੰਪਰੂਮੈਂਟ ਟਰੱਸਟ ਦੇਚੇਅਰਮੈਨ ਤੇ 2014 ਵਿਚ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ। ਇਕ ਪੋਸਟ ਗਰੈਜੂਏਟ ਤੇਪੰਜਾਬ ਦੇ ਕਿਸਾਨਾਂ ਪ੍ਰਤੀ ਸਮਰਪਤ ਰੋਮਾਣਾ ਨੇ ਕਿਸਾਨਾਂ ਦਾ ਕਰਜ਼ਾ ਖਤਮ ਕਰਨ ਲਈ ਕੰਮ ਕਰ ਰਹੇ ਹਨਤੇ ਉਹਨਾਂ ਨੂੰ ਨੌਜਵਾਨਾਂ ਦੇ ਮਸਲੇ ਹੱਲ ਕਰਨ ਤੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚਬਹੁਤ ਦਿਲਚਸਪੀ ਹੈ।