ਅਸ਼ੋਕ ਵਰਮਾ
ਬਠਿੰਡਾ, 15 ਜੂਨ 2020: ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੀ ਮੀਟਿੰਗ ਬਠਿੰਡਾ ਦੇ ਚਿਲਡਰਨ ਪਾਰਕ ਵਿਚ ਚੇਅਰਮੈਨ ਗੁਰਭੇਜ ਸਿੰਘ ਸੰਧੂ ਦੀ ਪ੍ਰਧਾਨਗੀ ਵਿਚ ਕੀਤੀ ਗਈ ਜਿਸ ਵਿਚ ਕੌਮੀ ਆਗੂ ਰਣਜੀਤ ਸਿੰਘ ਮਾਈਸਰਖਾਨਾ ਵੀ ਹਾਜਰ ਸਨ। ਰਣਜੀਤ ਸਿੰਘ ਮਾਈਸਰਖਾਨਾ ਨੇ ਪੀੜਤ ਲੋਕਾਂ ਨੂੰ ਦੱਸਿਆ ਕਿ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਲੜੀ ਲੜਾਈ ਸਦਕਾ ਕੰਪਨੀ ਖਾਤੇਦਾਰਾਂ ਨੂੰ ਜਮੀਨ ਦੀ ਰਜਿਸਟਰੀ ਕਰਵਾਉਣ ਨੂੰ ਤਿਆਰ ਹੈ। ਉਨਾਂ ਮੀਟਿੰਗ ’ਚ ਹਾਜਰ ਸਾਥੀਆਂ ਨੂੰ ਜਲਦੀ ਤੋਂ ਜਲਦੀ ਕਾਗਜ ਪੰਤਰ ਤਿਆਰ ਕਰਨ ਲਈ ਵੀ ਕਿਹਾ।!ਸੂਬਾ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਅੱਜ ਸ੍ਰੀ ਸੰਧੂ ਦੀ ਅਗਵਾਈ ਹੇਠ ਐਸਐਸਪੀ ਬਠਿੰਡਾ ਨੂੰ ਯਾਦ ਪੱਤਰ ਦਿੱਤਾ ਗਿਆ ਕਿ ਕੰਪਨੀ ਮਾਲਕ ਜੋ ਆਪਣੇ ਘਰ ਬੈਠੇ ਰਹੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋ ਕਿ ਪੀੜਤ ਲੋਕ ਭੁੱਖੇ ਮਰ ਰਹੇ ਹਨ। ਉਨਾਂ ਕਿਹਾ ਕਿ ਜੇ ਕਰ ਕਿਤੇ ਕਿਸੇ ਆਮ ਆਦਮੀ ਉਪਰ ਪਰਚਾ ਦਰਜ ਹੋ ਜਾਵੇ ਤਾ ਪੁਲਿਸ ਉਸਦਾ ਜਿਓਣਾ ਹਰਾਮ ਕਰ ਦਿੰਦੀ ਹੈ ਪਰ ਕੰਪਨੀ ਦੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਮੀਟਿੰਗ ’ਚ ਸੁਭਾਸ਼ ਕੁਮਾਰ , ਮਨੋਜ ਕੁਮਾਰ , ਹਰਪਾਲ ਸਿੰਘ , ਬਲਜੀਤ ਸਿੰਘ ਅਤੇ ਮੁਕੰਦ ਸਿੰਘ ਆਦਿ ਹਾਜਰ ਸਨ।