ਬਠਿੰਡਾ 15 ਜੂਨ 2020: ਕੁਆਲਟੀ ਪਾਠਕ੍ਰਮ ਨੂੰ ਡਿਜ਼ਾਈਨ ਕਰਨ ਅਤੇ ਵਿਕਸਤ ਕਰਨ ਦੀ ਵਿਧੀ ਬਾਰੇ ਨੌਜਵਾਨ ਫੈਕਲਟੀ ਨੂੰ ਜਾਗਰੂਕ ਕਰਨ ਲਈ, ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਨੇ ਐਮਐਚਆਰਡੀ ਵਲੋਂ ਪ੍ਰਾਯੋਜਿਤ 'ਪਾਠਕ੍ਰਮ ਡਿਜ਼ਾਇਨ ਅਤੇ ਡਿਵੈਲਪਮੈਂਟ' ਬਾਰੇ 15 ਜੂਨ ਤੋਂ 24 ਜੂਨ 2020 ਤੱਕ ਚਲਣ ਵਾਲੀ 10-ਰੋਜ਼ਾ ਆਨਲਾਈਨ ਰਾਸ਼ਟਰੀ ਵਰਕਸ਼ਾਪ ਦਾ ਆਰੰਭ ਕੀਤੀ। ਸੀਯੂਪੀਬੀ ਦੇ ਸਕੂਲ ਆਫ ਐਜੂਕੇਸ਼ਨ ਦਾ ਪਾਠਕ੍ਰਮ ਖੋਜ, ਨੀਤੀ ਅਤੇ ਵਿਦਿਅਕ ਵਿਕਾਸ ਸੈਂਟਰ (ਸੀਸੀਆਰਪੀਈਪੀ) ਨੇ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟੀਚਿੰਗ ਸਕੀਮ ਦੇ ਤਹਿਤ ਇਹ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਇਸ ਵਰਕਸ਼ਾਪ ਦਾ ਉਦੇਸ਼ ਹੁਨਰ ਨੂੰ ਵਿਕਸਤ ਕਰਨਾ, ਗਿਆਨ ਪ੍ਰਦਾਨ ਕਰਨਾ ਅਤੇ ਸਮਾਜਕ ਵਿਗਿਆਨ ਦੇ ਖੇਤਰ ਵਿੱਚ ਨੌਜਵਾਨ ਫੈਕਲਟੀ ਮੈਂਬਰਾਂ ਦੀ ਸਮਝ ਵਿੱਚ ਸੁਧਾਰ ਕਰਨਾ ਹੈ। ਸਾਡੇ ਦੇਸ਼ ਤੋਂ ਵੱਖ ਵੱਖ ਰਾਜਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਵੱਖ ਵੱਖ ਯੂਨੀਵਰਸਿਟੀਆਂ / ਕਾਲਜਾਂ ਦੇ ਕੁੱਲ 60 ਫੈਕਲਟੀ ਮੈਂਬਰ ਇਸ ਆਨਲਾਈਨ ਤਕਨਾਲੋਜੀ ਦੇ ਸਾਧਨਾਂ ਦੁਆਰਾ ਇਸ ਵਰਕਸ਼ਾਪ ਵਿੱਚ ਭਾਗ ਲੈ ਰਹੇ ਹਨ।
ਇਸ ਉਦਘਾਟਨ ਸਮਾਰੋਹ ਦੌਰਾਨ ਪ੍ਰੋ: ਐੱਸ. ਬਾਵਾ, ਹੋਡ, ਸਿੱਖਿਆ ਵਿਭਾਗ, ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦਾ ਥੀਮ ਪੇਸ਼ ਕੀਤਾ. ਉੰਨ੍ਹਾਂਨੇ ਦੱਸਿਆ ਕਿ ਇਹ ਵਰਕਸ਼ਾਪ ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਦੌਰਾਨ ਅਧਿਆਪਕਾਂ ਨੂੰ ਪਾਠਕ੍ਰਮ ਡਿਜ਼ਾਈਨ ਬਾਰੇ ਆਨਲਾਈਨ ਸਿਖਲਾਈ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਉਂਣਾਨੇ ਕਿਹਾ, ਕਿ ਇਹ ਵਰਕਸ਼ਾਪ ਯੂਜੀਸੀ ਰਿਫਰੈਸ਼ਰ ਕੋਰਸ ਦੇ ਬਰਾਬਰ ਹੈ। ਉਹਨਾਂ ਦੱਸਿਆ ਕਿ ਤਕਰੀਬਨ 280 ਬਿਨੈਕਾਰਾਂ ਨੇ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਆਪਣੀ ਬੇਨਤੀ ਭੇਜੀ ਸੀ, ਪਰ ਸੀਮਤ ਸੀਟਾਂ ਦੇ ਕਾਰਨ ਸਿਰਫ ਪਹਿਲੇ 60 ਬਿਨੈਕਾਰ ਇਸ ਪ੍ਰੋਗ੍ਰਾਮ ਵਿੱਚ ਰਜਿਸਟਰ ਹੋਏ, ਅਤੇ ਕਿਸੇ ਵੀ ਭਾਗੀਦਾਰ ਤੋਂ ਰਜਿਸਟ੍ਰੇਸ਼ਨ ਫੀਸ ਨਹੀਂ ਲਈ ਗਈ।
ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਆਰ.ਕੇ. ਕੋਹਲੀ ਨੇ ਇਸ ਰਾਸ਼ਟਰੀ ਵਰਕਸ਼ਾਪ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਸਨੇ ਵਿਦਿਆਰਥੀਆਂ ਵਿੱਚ ਸਮੱਸਿਆ-ਨਿਪਟਾਰੇ ਦੀ ਯੋਗਤਾ ਵਧਾਉਣ ਅਤੇ ਸੰਸਥਾਗਤ ਕੁਸ਼ਲਤਾਵਾਂ ਨੂੰ ਵਿਕਸਤ ਕਰਨ ਲਈ ਨਵੀਨਤਾਕਾਰੀ ਪੈਡੋਗੌਜੀ ਦੇ ਨਾਲ ਲਚਕਦਾਰ ਪਾਠਕ੍ਰਮ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਕੰਵਲ ਪਾਲ ਸਿੰਘ ਮੁੰਦ੍ਰਾ, ਵਰਕਸ਼ਾਪ ਦੇ ਉਦਘਾਟਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉੰਨ੍ਹਾਂਨੇ ਹਿੱਸਾ ਲੈਣ ਵਾਲਿਆਂ ਨੂੰ ਇਸ ਵਰਕਸ਼ਾਪ ਦੇ ਸਾਰੇ ਸੈਸ਼ਨਾਂ ਵਿੱਚ ਸਰਗਰਮੀ ਨਾਲ ਸ਼ਿਰਕਤ ਕਰਨ, ਅਤੇ ਇਸ ਕੋਵਿਡ -19 ਤਾਲਾਬੰਦੀ ਅਵਧੀ ਦੌਰਾਨ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਉਤਸ਼ਾਹਤ ਕੀਤਾ।
ਇਸ ਰਾਸ਼ਟਰੀ ਵਰਕਸ਼ਾਪ ਦੇ ਪਹਿਲੇ ਦਿਨ ਦੋ ਭਾਸ਼ਣ ਸੈਸ਼ਨ ਆਯੋਜਿਤ ਕੀਤੇ ਗਏ। ਪ੍ਰੋਫੈਸਰ ਆਰ.ਜੀ. ਕੋਠਾਰੀ, ਸਾਬਕਾ ਉਪ-ਕੁਲਪਤੀ, ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ, ਨੇ ‘ਪਾਠਕ੍ਰਮ ਵਿਕਾਸ ਦੇ ਪੜਾਅ’ ਵਿਸ਼ੇ ਤੇ ਲੈਕਚਰ ਦਿੱਤਾ। ਪ੍ਰੋ ਐਸ ਪੀ ਮਲਹੋਤਰਾ , ਐਡਸੀਆਈਐਲ ਦੇ ਸਲਾਹਕਾਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਾਬਕਾ ਡੀਨ ਐਂਡ ਹੋਡ, ਨੇ ਸੰਬੰਧਤ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ‘ਪਾਠਕ੍ਰਮ ਡਿਜ਼ਾਇਨ ਦੇ ਫ਼ਿਲਾਸਫੀਕਲ ਅਧਾਰ' ਬਾਰੇ ਗੱਲ ਕੀਤੀ। ਹਰੇਕ ਸੈਸ਼ਨ ਦੇ ਅੰਤ ਵਿੱਚ, ਹਿੱਸਾ ਲੈਣ ਵਾਲਿਆਂ ਨੇ ਸਰੋਤ ਵਿਅਕਤੀਆਂ ਨਾਲ ਆਪਣੀਆਂ ਪ੍ਰਸ਼ਨਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦਾ ਉਚਿਤ ਜਵਾਬ ਦਿੱਤਾ ਗਿਆ।