← ਪਿਛੇ ਪਰਤੋ
18 ਕਾਦੀਆ, 2020: ਕਾਦੀਆਂ ਥਾਣੇ ਅਧੀਨ ਆਉਂਦੇ ਪਿੰਡ ਮਸਾਣੀਆਂ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਪੁੱਤਰ ਨੂੰ ਅਗਵਾ ਕਰਨ ਆਏ ਉਸਦੇ ਪਿਓ ਵੱਲੋਂ ਪਿੰਡ ਵਿੱਚ ਆ ਕੇ ਗੁੰਡਾਗਰਦੀ ਕੀਤੀ ਗਈ ਅਤੇ ਸ਼ਰੇਆਮ ਗੋਲੀਆਂ ਚਲਾਈਆਂ ਜਾਣਕਾਰੀ ਦਿੰਦਿਆਂ ਦੋਸ਼ੀ ਦੀ ਪਤਨੀ ਗੁਰਪਿੰਦਰ ਕੌਰ ਨੇ ਦੱਸਿਆ ਕਿ ਮੇਰੇ ਵਿਆਹ ਨੂੰ ਗਿਆਰਾਂ ਸਾਲ ਹੋ ਗਏ ਹਨ ਅਤੇ ਮੇਰਾ ਇਕ ਬੇਟੀ ਅਤੇ ਇਕ ਬੇਟਾ ਹੈ ਮੇਰੇ ਪਤੀ ਵੱਲੋਂ ਪਹਿਲਾਂ ਵੀ ਮੇਰੇ ਬੇਟੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਅੱਜ ਉਸ ਵੱਲੋਂ ਆਪਣੇ ਨਾਲ ਤਿੰਨ ਹੋਰ ਸਾਥੀ ਲਿਆ ਕੇ ਪਿੰਡ ਵਿਚ ਗੁੰਡਾਗਰਦੀ ਕੀਤੀ ਅਤੇ ਸ਼ਰੇਆਮ ਉਸ ਵੱਲੋਂ ਤਿੰਨ ਫਾਇਰ ਕੀਤੇ ਗਏ ਪਰ ਸਾਡਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ ਮੇਰੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਇਸ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤੇ ਇਸ ਨੂੰ ਸਜ਼ਾ ਮਿਲੇ ਨ ਜਾਣਕਾਰੀ ਦਿੰਦੇ ਹੋਏ ਏ ਐੱਸ ਆਈ ਪੰਜਾਬ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਮਸਾਣੀਆਂ ਪਿੰਡ ਗੋਲੀ ਚੱਲੀ ਹੈ ਮੌਕੇ ਤੇ ਅਸੀਂ ਜਾ ਕੇ ਵੇਖਿਆ ਅਤੇ ਸਾਨੂੰ ਗੁਰਪਿੰਦਰ ਕੌਰ ਨੇ ਦੱਸਿਆ ਕਿ ਮੇਰਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ ਮੈਂ ਪਿਛਲੇ ਇਕ ਸਾਲ ਤੋਂ ਆਪਣੇ ਪੇਕੇ ਰਹਿ ਰਹੀ ਹਾਂ ਮੇਰਾ ਪਤੀ ਜੋ ਪੇਸ਼ੇ ਤੋਂ ਵਕੀਲ ਹੈ ਅਤੇ ਉਹ ਅੱਜ ਮੇਰੇ ਬੇਟੇ ਨੂੰ ਕਿਡਨੈਪ ਕਰਨ ਲਈ ਆਪਣੇ ਤਿੰਨ ਹੋਰ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਆਇਆ ਜਦੋਂ ਉਸ ਨੇ ਮੇਰੇ ਬੇਟੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲੇ ਇਕੱਠੇ ਹੋਏ ਵੇਖ ਕੇ ਉਸ ਨੇ ਗੁੰਡਾਗਰਦੀ ਕਰਦੇ ਹੋਏ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਏ ਐੱਸ ਆਈ ਨੇ ਦੱਸਿਆ ਕਿ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਦੋਸ਼ੀ ਨੂੰ ਜਲਦ ਚੱਲਦੇ ਗ੍ਰਿਫ਼ਤਾਰ ਕੀਤਾ ਜਾਵੇਗਾ ਇਸ ਬਾਰੇ ਗੁਰਪਿੰਦਰ ਕੌਰ ਦੀ ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਮੇਰੀਆਂ ਦੋ ਹੀ ਬੇਟੀਆਂ ਹਨ ਅਤੇ ਮੇਰੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਤੇ ਮੈਂ ਬੜੀ ਮੁਸ਼ਕਲ ਨਾਲ ਆਪਣੀਆਂ ਬੇਟੀਆਂ ਨੂੰ ਵਿਆਹਿਆ ਸੀ ਪਰ ਇਸ ਬੇਟੀ ਦਾ ਪਤੀ ਇਸ ਨੂੰ ਬਹੁਤ ਮਾਰਦਾ ਕੁੱਟਦਾ ਸੀ ਜਿਸ ਤੋਂ ਦੁਖੀ ਹੋ ਕੇ ਇਹ ਪਿਛਲੇ ਇੱਕ ਸਾਲ ਤੋਂ ਮੇਰੇ ਕੋਲ ਹੀ ਰਹਿ ਰਹੀ ਹੈ ਤੇ ਅੱਜ ਵੀ ਉਸ ਵੱਲੋਂ ਸਾਡੇ ਪਿੰਡ ਆ ਕੇ ਗੁੰਡਾਗਰਦੀ ਕੀਤੀ ਗਈ ਹੈ ਤੇ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇ
Total Responses : 266