ਲੁਧਿਆਣਾ 20 ਜੂਨ 2020: ਪੰਜਾਬ ਕੇਸਰੀ/ ਜੱਗਬਾਣੀ ਦੇ ਸੀਨੀਅਰ ਪੱਤਰਕਾਰ ਹਰਭਗਵੰਤ ਸਿੰਘ 79 ਸਾਲ ਦੀ ਉਮਰ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ•ਾਂ ਦਾ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ•ਾਂ ਦਾ ਅੰਤਿਮ ਸੰਸਕਾਰ ਦੁੱਗਰੀ ਦੇ ਸਮਸਾਨਘਾਟ 'ਚ ਕੀਤਾ ਗਿਆ ਜਿਥੇ ਉਨ•ਾਂ ਦੇ ਸਪੁੱਤਰ ਜਸਵੀਰ ਸਿੰਘ ਨੇ ਉਨ•ਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ। ਸਵਾ ਹਰਭਗਵੰਤ ਸਿੰਘ ਦੀ ਅੰਤਿਮ ਅਰਦਾਸ 23 ਜੂਨ ਦਿਨ ਮੰਗਲਵਾਰ ਸਮਾਂ 1 ਤੋਂ 2 ਵਜੇ ਗੁਰਦੁਆਰਾ ਸੁਖਮਨੀ ਸਾਹਿਬ ਫੇਜ 2 ਦੁੱਗਰੀ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਪੱਤਰਕਾਰ ਗੁਰਦੇਵ ਸਿੰਘ ਮੁੱਲਾਂਪੁਰੀ, ਅਸ਼ਵਨੀ ਜੇਤਲੀ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ, ਗੁਰਮੀਤ ਸਿੰਘ ਨਿੱਝਰ, ਆਰ ਐਸ ਖਾਲਸਾ, ਬਸਪਾ ਦੇ ਸੂਬਾ ਸਕੱਤਰ ਗੁਰਮੇਲ ਸਿੰਘ ਜੀ ਕੇ, ਜਿਲ•ਾ ਪ੍ਰਧਾਨ ਜੀਤਰਾਮ ਬਸਰਾ, ਸਾਬਕਾ ਜਿਲ•ਾ ਪ੍ਰਧਾਨ ਪ੍ਰਗਣ ਬਿਲਗਾ, ਮਾਸਟਰ ਰਾਮਾਨੰਦ, ਖਵਾਜਾ ਪ੍ਰਸ਼ਾਦ, ਸੁਰਜੀਤ ਸਿੰਘ ਬੱਗਾ ਖੁਰਦ, ਲੋਕ ਇਨਸਾਫ ਪਾਰਟੀ ਦੇ ਰਾਜਵਿੰਦਰ ਸਿੰਘ ਰਾਜੂ, ਫੇਰੂਮਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਲਾਇਲਪੁਰੀ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਬਹਾਦਰ ਸਿੰਘ, ਕੁਲਦੀਪ ਸਿੰਘ ਅਤੇ ਗੁਰਦੀਪ ਸਿੰਘ ਆਦਿ ਵੀ ਹਾਜਰ ਸਨ।
ਬਸਪਾ ਦੀ ਸੀਨੀਅਰ ਲੀਡਰਸ਼ਿਪ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸੰਸਦ ਡਾ: ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਮੌਜੂਦਾ ਸੂਬਾ ਪ੍ਰਧਾਨ ਡਾ: ਜਸਵੀਰ ਸਿੰਘ ਗੜੀ, ਸੂਬਾ ਜਨਰਲ ਸਕੱਤਰ ਅਜੀਤ ਸਿੰਘ ਭੈਣੀ ਅਤੇ ਪ੍ਰਵੀਨ ਬੰਗਾ ਨੇ ਵੀ ਹਰਭਗਵੰਤ ਸਿੰਘ ਦੀ ਮੌਤ ਨੂੰ ਪਰਿਵਾਰ ਦੇ ਨਾਲ ਨਾਲ ਬਸਪਾ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ। ਉਨ•ਾਂ ਕਿਹਾ ਹਰਭਗਵੰਤ ਸਿੰਘ ਨੇ ਇੱਕ ਪੱਤਰਕਾਰ ਹੋਣ ਤੋਂ ਉੱਪਰ ਉੱਠ ਕੇ ਬਸਪਾ ਨੂੰ ਸੇਵਾਵਾਂ ਦਿੱਤੀਆਂ ਹਨ ਜਿਨ•ਾਂ ਨੂੰ ਪਾਰਟੀ ਦੇ ਵਰਕਰ ਕਦੇ ਨਹੀਂ ਭੁਲਾ ਸਕਦੇ। ਉਨ•ਾਂ ਕਿਹਾ ਕਿ ਹਰਭਗਵੰਤ ਸਿੰਘ ਅੰਦਰ ਪੰਜਾਬ ਦੀਆਂ ਸਰਕਾਰਾਂ ਦੁਆਰਾ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਅਜੇ ਤੱਕ ਨੂੰ ਲਾਗੂ ਨਾ ਕਰਨ ਦਾ ਰੋਸ ਸੀ ਜੋ ਉਸਦੀ ਪਿਛੜੇ ਵਰਗ ਪ੍ਰਤੀ ਚਿੰਤਾ ਨੂੰ ਜਾਹਰ ਕਰਦਾ ਸੀ। ਉਨ•ਾਂ ਕਿਹਾ ਕਿ ਬਸਪਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ ਅਤੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਲਈ ਸ਼ਾਂਤੀ ਦੀ ਅਰਦਾਸ ਕਰਦੀ ਹੈ।