ਸਪੀਕਰ ਨੇ ਕੀਰਤਪੁਰ ਸਾਹਿਬ ਵਿੱਚ 10 ਕਰੋੜ ਦੇ ਵਿਕਾਸ ਕਾਰਜਾ ਦਾ ਲਿਆ ਜਾਇਜਾ।
ਹਰੀਸ਼ ਕਾਲੜਾ
ਕੀਰਤਪੁਰ ਸਾਹਿਬ, 22 ਜੂਨ 2020 :6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਮੁਕੱਦਸ ਮੁਕਾਮ, 2 ਗੁਰੂ ਸਾਹਿਬਾਨ ਦਾ ਜਨਮ ਸਥਾਨ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਕੀਰਤਪੁਰ ਸਾਹਿਬ ਵਿੱਚ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਜਾਂ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਉਪਰੰਤ ਕੀਤਾ । ਉਹਨਾਂ ਕਿਹਾ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਨੂੰ ਜਾਣ ਵਾਲੀ ਸੜਕ ਅਤੇ ਪਾਰਕਿੰਗ, ਗੁਰਦੁਆਰਾ ਚਰਨ ਕਮਲ ਸਾਹਿਬ ਦੀ ਪਾਰਕਿੰਗ, ਕਮਿਊਨਿਟੀ ਸੈਂਟਰ, 4 ਸਵਾਗਤੀ ਗੇਟ ਅਤੇ ਹੋਰ ਗਲੀਆਂ ਅਤੇ ਨਾਲੀਆਂ ਦੇ ਕੰਮ ਜਿਹੜੇ ਮੁਕੰਮਲ ਹੋ ਚੁੱਕੇ ਹਨ ਜਾਂ ਹਲੇ ਨਿਰਮਾਣ ਅਧੀਨ ਹਨ ਉਹਨਾਂ ਨੂੰ ਜਲਦੀ ਹੀ ਲੋਕ ਅਰਪਣ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਖੇਤਰ ਦੇ ਆਲੇ ਦੁਆਲੇ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ ਸਾਰੇ ਵਿਕਾਸ ਦੇ ਕੰਮ ਮੁਕੰਮਲ ਹੋਣ ਉਪਰੰਤ ਇਸਦੇ ਚੋਗੀਰਦੇ ਦੀ ਸੁੰਦਰਤਾ ਨੂੰ ਹੋਰ ਵਧਾਉਣ ਲਈ ਵੀ ਵਿਸੇਸ਼ ਯੋਜਨਾ ਉਲੀਕੀ ਜਾਵੇਗੀ। ਉਹਨਾਂ ਕਿਹਾ ਕਿ ਇਸ ਨਗਰ ਵਿੱਚ ਰੋਜਾਨਾ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਦੇ ਹਨ ਉਹਨਾਂ ਦੀਆਂ ਧਾਰਮਿਕ ਭਾਵਨਾ ਦੀ ਕਦਰ ਕਰਦੇ ਹੋਏ ਬਾਹਰੋ ਆਉਣ ਵਾਲੇ ਸ਼ਰਧਾਲੂਆਂ ਲਈ ਹੋਰ ਵਧੇਰੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸਦੇ ਲਈ ਫੰਡ ਦੀ ਘਾਟ ਨਹੀਂ ਹੈ। ਇਸ ਮੋਕੇ ਐਸ ਡੀ ਐਮ ਮੈਡਮ ਕਨੂ ਗਰਗ , ਕਾਰਜ ਸਾਧਕ ਅਫਸਰ ਜੀ. ਵੀ . ਸਰਮਾਂ, ਪਾਲੀਸ਼ਾਹ ਕੋੜਾ, ਬਲਵੀਰ ਸਿੰਘ ਭੀਰੀ, ਜਸਪਾਲ ਸਿੰਘ ਪਾਲਾ,ਜੁਗਰਾਜ ਸਿੰਘ ਬਿਲੂ,ਤੇਜਵੀਰ ਸਿੰਘ ਜਗੀਰਦਾਰ,ਸੁਰੇਸ਼ ਮੋਹਨ ਟੰਡਨ ,ਬਲਦੇਵ ਰਾਜ ਕੋੜਾ ,ਰਾਜਨ ਕੋੜਾ,ਗੋਪਾਲ ਬੇਦੀ, ਕੁਲਦੀਪ ਸਿੰਘ ਸੈਣੀ,ਸ਼ੇਰਾਂ ਡਾਢੀ,ਅਮੀਤ ਚਾਵਲਾ,ਮਲਕੀਤ ਸਿੰਘ ਪਿਰਥੀ ਪਰ,ਨੀਤੀਨ ਕਪੀਲ
ਅਤੇ ਹੋਰ ਪੰਤਵੱਤੇ ਹਾਜ਼ਰ ਸਨ।