ਐਸ ਏ ਐਸ ਨਗਰ, 22 ਜੂਨ 2020: ਜਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਅਸਲਾ ਲਾਇਸੰਸ ਧਾਰਕ ਅਤੇ ਬਾਹਰਲੇ ਜਿਲ੍ਹਿਆਂ/ਰਾਜਾਂ ਤੋਂ ਇਸ ਜਿਲ੍ਹੇ ਵਿੱਚ ਪਤਾ ਤਬਦੀਲ ਕਰਵਾ ਕੇ ਆਏ ਲਾਇਸੰਸ ਧਾਰਕ, ਜਿਨ੍ਹਾਂ ਦੇ ਅਸਲਿਆਂ 'ਤੇ ਅਜੇ ਤੱਕ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਯੂ.ਆਈ.ਐੱਨ (ਯੂਨੀਕ ਆਈਡੈਂਟੀਫਿਕੇਸ਼ਨ ਨੰਬਰ) ਨਹੀਂ ਲੱਗੇ, ਉਹ ਲਾਇਸੰਸ ਧਾਰਕ 30.06.2020 ਤੋਂ ਪਹਿਲਾਂ-ਪਹਿਲਾਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਐਸ.ਏ.ਐਸ ਨਗਰ ਦੀ ਪੀ.ਐੱਲ.ਏ ਸ਼ਾਖਾ, ਕਮਰਾ ਨੰ: 311, (ਦੂਜੀ ਮੰਜਿਲ), ਵਿਖੇ ਆਪਣੇ ਅਸਲਾ ਲਾਇਸੰਸਾਂ ਤੇ ਯੂ.ਆਈ.ਐੱਨ ਨੰਬਰ ਲਗਵਾਉਣ।
ਇਹ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਯੂ.ਆਈ.ਐੱਨਤੋਂ ਬਿਨਾਂ ਸਾਰੇ ਹੀ ਲਾਇਸੰਸ ਵੈਧ ਨਹੀਂ ਸਮਝੇ ਜਾਣਗੇ ਅਤੇ ਇਸ ਸਬੰਧੀ ਸਾਰੀ ਜਿੰਮੇਵਾਰੀ ਲਾਇਸੰਸ ਧਾਰਕ ਦੀ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜਾਣਕਾਰੀ ਲੋੜੀਂਦੀ ਹੋਵੇ ਤਾਂ ਈ-ਮੇਲ ਆਈ.ਡੀ. plabranch13@gmail.com ਤੇ ਵੀ ਸੰੰਪਰਕ ਕੀਤਾ ਜਾ ਸਕਦਾ ਹੈ।