ਹਾਈਕੋਰਟ ਜਜ ਦੀ ਨਿਗਰਾਨੀ ਵਿਚ ਕੀਤਾ ਜਾਵੇ ਮੈਡੀਕਲ ਆਡਿਟ : ਵਿਨੀਤ ਜੋਸ਼ੀ
23 ਮਾਰਚ ਨੂੰ ਪੰਜਾਬ ਵਿਚ ਲਾੱਕਡਾਊਨ ਸ਼ੁਰੂ ਹੋਇਆ, ਅੱਜ ਤਿੰਨ ਮਹੀਨੇ ਹੋ ਗਏ
ਵੈਂਟੀਲੇਟਰ ਅਤੇ ਪੀਪੀਈ ਛੱਡੋ, ਸਾਰੇ ਡਾਕਟਰਾਂ, ਨਰਸਾਂ, ਵਾਰਡ ਬੁਆਏ, ਟੈਕਨੀਸ਼ਿਅਨ ਨੂੰ ਮਾਸਕ, ਗਲਬਸ, ਸੈਨੀਟਾਈਜਰ ਵੀ ਨਹੀਂ ਦੇ ਪਾਈ ਪੰਜਾਬ ਸਰਕਾਰ : ਜੋਸ਼ੀ
ਪੰਜਾਬ ਸਰਕਾਰ ਦੇ ਡਾਕਟਰ, ਨਰਸ, ਆਦਿ ਖੋਲ ਰਹੇ ਹਨ ਸਿਹਤ ਸੁਵਿਧਾਵਾਂ ਦੀ ਪੋਲ
ਓਪੀਡੀ ਬੰਦ ਹੋਣ ਦੇ ਕਾਰਨ ਪਹਿਲਾਂ ਤੋਂ ਬੀਮਾਰ ਲੋਕਾਂ ਦਾ ਬੁਰਾ ਹਾਲ : ਜੋਸ਼ੀ
ਚੰਡੀਗੜ੍ਹ, 23 ਜੂਨ 2020: ਪੰਜਾਬ ਦੀ ਕਾਂਗਰਸ ਸਰਕਾਰ ਨੇ 23 ਮਾਰਚ ਨੂੰ ਕੋਰੋਨਾ ਮਹਾਮਾਰੀ ਰੋਕਣ ਦੇ ਲਈ ਲਾਕ ਡਾਊਨ ਲਾਗੂ ਕਰ ਦਿੱਤਾ ਸੀ, ਬਾਅਦ ਵਿਚ ਕਰਫਿਊ ਲੱਗਾ ਦਿੱਤਾ, ਹੁਣ ਤੱਕ ਲੱਗਭੱਗ ਇਨ੍ਹਾਂ 90 ਦਿਨ੍ਹਾਂ ਵਿਚ ਪੰਜਾਬ ਸਰਕਾਰ ਹਰ ਪਧੱਰ 'ਤੇ ਫੇਲ ਹੋਈ ਹੈ, ਪਰ ਅੱਜ ਅਸੀਂ ਸਿਰਫ਼ ਸਭ ਤੋਂ ਜਰੂਰੀ ਚੀਜ਼ ਸਿਹਤ ਸੁਵਿਧਾਵਾਂ ਦੀ ਗੱਲ ਕਰਾਂਗੇ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
ਪੰਜਾਬ ਦੀ ਕਾਂਗਰਸ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕੋਰੋਨਾ ਦਾ ਇਲਾਜ ਦੇ ਵੱਡੇ ਵੱਡੇ ਦਾਅਵੀਆਂ ਦੀ ਹਵਾ ਸਿਰਫ਼ ਇਹ ਦੋ ਸਬੂਤ ਹੀ ਕੱਢ ਰਹੇ ਹਨ, ਪਹਿਲਾ ਸ਼੍ਰੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਫੋਨ ਰਿਕਾਰਡਿੰਗ ਜਿਸ ਵਿਚ ਉਹ ਆਪਣੇ ਬੇਟੇ ਨੂੰ ਅਮ੍ਰਿਤਸਰ ਵਿਚ ਪੰਜਾਬ ਸਰਕਾਰ ਦੇ ਗੁਰੂ ਨਾਨਕ ਹਸਪਤਾਲ ਵਿਚ ਹੋ ਰਹੇ ਉਨ੍ਹਾਂ ਦੇ ਇਲਾਜ ਦਾ ਬੁਰਾ ਹਾਲ ਦੱਸਦੇ ਹਨ, ਦੂਜਾ ਕੋਰੋਨਾ ਪਾਜੀਟਿਵ ਪੰਜਾਬ ਪੁਲੀਸ ਦੇ ਏਐਸਆਈ ਨੇ ਲੁਧਿਆਣਾ ਦੇ ਦੋ ਸਰਕਾਰੀ ਹਸਪਤਾਲਾਂ ਵਿਚ ਆਪਣੇ ਇਲਾਜ ਨੂੰ ਦੁੱਖ ਭਰਿਆ ਦੱਸਦਿਆ ਇਸਦੀ ਸ਼ਿਕਾਇਤ ਲੁਧਿਆਣਾ ਦੇ ਕਮਿਸ਼ਨਰ ਨੂੰ ਲਿਖਤੀ ਵਿਚ ਕੀਤੀ ਹੈ।
ਜੋਸ਼ੀ ਨੇ ਪੰਜਾਬ ਸਰਕਾਰ 'ਤੇ ਵਰਦਿਆਂ ਕਿਹਾ ਕਿ ਕੋਰੋਨਾ ਦੇ ਇਲਾਜ ਦੇ ਲਈ ਜਰੂਰੀ ਮੈਡੀਕਲ ਇਨਫਰਾਸਟ੍ਰਕਚਰ, ਸਾਮਾਨ ਅਤੇ ਮਾਹਿਰਾਂ ਦੀ ਜਰੂਰਤ ਹੈ ਅਤੇ ਪੰਜਾਬ ਦੇ 22 ਜਿਲਿਆਂ ਅਤੇ 44 ਤਹਿਸੀਲ ਹਸਪਤਾਲਾਂ ਵਿਚ ਇਨ੍ਹਾਂ ਦੀ ਘਾਟ ਹੈ। ਸਭ ਤੋਂ ਜਰੂਰੀ ਵੈਂਟੀਲੇਟਰ ਸਮੇਤ ਆਈ.ਸੀ.ਯੂ ਜਿਲੇ ਦੇ ਜਿਆਦਾਤਰ ਹਸਪਤਾਲਾਂ ਵਿਚ ਨਹੀਂ ਹਨ, ਤਾਂ ਤਹਿਸੀਲ ਹਸਪਤਾਲ ਵਿਚ ਕਿੱਥੋਂ ਹੋਣਗੇ। ਜਿਨ੍ਹਾਂ ਕੁੱਝ ਹਸਪਤਾਲਾਂ ਵਿਚ ਵੈਂਟੀਲੇਟਰ ਹਨ, ਤਾਂ ਉਨ੍ਹਾਂ ਨੂੰ ਚਲਾਉਣ ਦੇ ਲਈ ਮਾਹਿਰ ਡਾਕਟਰ ਨਹੀਂ ਹਨ।
ਜੋ ਡਾਕਟਰ ਕੋਰੋਨਾ ਪੀੜਤਾਂ ਦਾ ਇਲਾਜ ਕਰ ਰਹੇ ਹਨ, ਉਨ੍ਹਾਂ ਦੇ ਲਈ ਜਰੂਰੀ ਮਾਤਰਾ ਵਿਚ ਪੀ.ਪੀ.ਈ ਕਿਟਸ ਨਹੀਂ ਹਨ। ਜਿਨ੍ਹਾਂ ਡਾਕਟਰਾਂ, ਨਰਸਾਂ, ਵਾਰਡ ਬੁਆਏ, ਟੈਕਨੀਸ਼ਿਅਨ ਦੇ ਸੰਪਰਕ ਵਿਚ ਸਭ ਤੋਂ ਪਹਿਲਾ ਕੋਰੋਨਾ ਪੈਸ਼ੇਂਟ ਆ ਸਕਦੇ ਹਨ, ਉਨ੍ਹਾਂ ਦੇ ਲਈ ਪੀ.ਪੀ.ਈ ਕਿਟਸ ਦੀ ਹੁਣ ਤੱਕ ਵੀ ਪੂਰੀ ਵਿਵਸਥਾ ਨਹੀਂ ਹੋ ਪਾਈ ਹੈ। ਸਰਕਾਰ ਦਾ ਹਾਲ ਇਨ੍ਹਾਂ ਬੁਰਾ ਹੈ ਕਿ ਪੀ.ਪੀ.ਈ ਕਿਟਸ ਛੱਡੋ ਉਹ ਤਾਂ ਮਾਸਕ, ਗਲਬਸ, ਸੈਨੀਟਾਈਜਰ ਵਰਗੀ ਬੇਸਿਕ ਚੀਜਾਂ ਵੀ ਇਨ੍ਹਾਂ ਦੇ ਲਈ ਸੁਨਿਸ਼ਿਚਤ ਨਹੀਂ ਕਰਵਾ ਪਾ ਰਹੀ। ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਅਮ੍ਰਿਤਸਰ ਅਤੇ ਫਰੀਦਕੋਟ ਦੇ ਨਾਲ-ਨਾਲ ਰਜਿੰਦਰ ਹਸਪਤਾਲ ਪਟਿਆਲਾ, ਸਿਵਿਲ ਹਸਪਤਾਲ ਬਠਿੰਡਾ, ਜਲੰਧਰ ਦੇ ਡਾਕਟਰ, ਹੋਮਿਓਪੈਥੀ ਅਤੇ ਆਯੁਰਵੈਦਿਕ ਸਰਕਾਰੀ ਡਾਕਟਰ ਮਾਸਕ, ਗਲਵਜ, ਕੋਰੋਨਾ ਤੋਂ ਬਚਾਅ ਦੇ ਲਈ ਯੂਨੀਫਾਰਮ, ਸੈਨੀਟਾਈਜਰ ਨਾ ਹੋਣ ਦੀ ਸ਼ਿਕਾਇਤ ਜਨਤਕ ਕਰ ਰਹੇ ਹਨ। ਜਲੰਧਰ ਵਿਚ ਪਾਲੀਥੀਨ ਦੇ ਲਿਫਾਫੇ ਪਾ ਕੇ ਸਟਾਫ ਨਰਸ ਅਤੇ ਹੋਰ ਸਟਾਫ ਇਲਾਜ ਕਰ ਰਿਹਾ ਹੈ। ਅਮ੍ਰਿਤਸਰ ਵਿਚ ਡਾਕਟਰਾਂ ਨੇ ਪੀ.ਪੀ.ਈ ਕਿਟ ਅਤੇ ਐਨ-95 ਮਾਸਕ ਘਟਿਆ ਦੱਸਦੇ ਹੋਏ ਪਾਉਣ ਤੋਂ ਇਨਕਾਰ ਕਰ ਦਿੱਤਾ। ਲੁਧਿਆਣਾ ਦੇ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਘਟਿਆ ਪੀ.ਪੀ.ਈ ਕਿਟਸ ਦੀ ਸ਼ਿਕਾਇਤ ਲਗਾਈ ਅਤੇ ਕੁੱਝ ਡਾਕਟਰ ਤਾਂ ਇਸ ਨੂੰ ਪਾਉਣ ਤੋਂ ਬਾਅਦ ਬੇਹੋਸ਼ ਹੋ ਗਏ। 20000 ਦੇ ਕਰੀਬ ਆਸ਼ਾ ਵਰਕਰ ਜੋ ਘਰ-ਘਰ ਜਾ ਕੋਰੋਨਾ ਦੀ ਸਕ੍ਰੀਨਿੰਗ ਕਰ ਰਹੀਆਂ ਹਨ, ਉਨ੍ਹਾਂ ਨੂੰ ਵੀ ਮਾਸਕ, ਗਲਵਜ, ਸੈਨੀਟਾਈਜਰ ਤੱਕ ਨਹੀਂ ਦਿੱਤਾ।
ਆਈਸੋਲੇਸ਼ਨ ਵਾਰਡ
ਪੰਜਾਬ ਵਿਚ ਵੱਡੇ ਸ਼ਹਿਰਾਂ ਲੁਧਿਆਣਾ, ਪਟਿਆਲਾ, ਅਮ੍ਰਿਤਸਰ, ਬਠਿੰਡਾ ਦੇ ਸਿਵਿਲ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡਾਂ ਦਾ ਬੁਰਾ ਹਾਲ ਹੈ। ਡਾਕਟਰ ਆਉਂਦੇ ਨਹੀਂ ਜਾਂ ਫਿਰ ਦਿਨ ਵਿਚ ਇਕ ਵਾਰ ਆਉਂਦੇ ਹਨ, ਸਮੇਂ 'ਤੇ ਦਵਾਈ ਨਹੀਂ ਮਿਲਦੀ, ਪੈਸ਼ੇਂਟ ਦਰਦ ਦੇ ਮਾਰੇ ਚੀਖਦੇ ਹਨ ਕੋਈ ਸੁਣਦਾ ਨਹੀਂ, ਸਫਾਈ ਠੀਕ ਨਾਲ ਨਹੀਂ ਹੁੰਦੀ, ਗੰਦਗੀ ਦੀ ਭਰਮਾਰ, ਗੰਦੇ ਪਖਾਨੇ-ਬਾਥਰੂਮ, ਸਾਬੂਨ ਅਤੇ ਸੈਨੀਟਾਈਜਰ ਨਹੀਂ ਮਿਲਦਾ, ਖਾਣਾ ਸਮੇਂ 'ਤੇ ਨਹੀਂ ਮਿਲਦਾ ਕਈ ਥਾਵਾਂ ਤੇ ਤਾਂ ਦਿਨ ਵਿਚ ਇਕ ਵਾਰ ਅਤੇ ਉਹ ਵੀ ਬਾਸਾ ਜਾਂ ਠੀਕ ਨਾਲ ਪਕਿਆ ਨਹੀਂ ਹੁੰਦਾ। ਕੁੱਝ ਥਾਵਾਂ 'ਤੇ ਪੱਖੇ ਖਰਾਬ ਹਨ, ਬੈਡ ਟੁੱਟੇ ਹੋਏ ਹਨ, ਬੈਡ ਸ਼ੀਟ ਬਦਲੀ ਨਹੀਂ ਜਾਂਦੀ ਅਤੇ ਇਨ੍ਹਾਂ ਸਭ ਦੇ ਵੀਡਿਓ ਵਾਈਰਲ ਹੋਏ ਹਨ। ਜੇਕਰ ਇਨ੍ਹਾਂ ਵੱਡੇ ਸ਼ਹਿਰਾਂ ਦਾ ਇਹ ਹਾਲ ਹੈ, ਤਾਂ ਬਾਕੀ ਥਾਵਾਂ 'ਤੇ ਕੀ ਹੋਵੇਗਾ ਤੁਸੀਂ ਸਮਝ ਸਕਦੇ ਹੋ।
ਏਕਾਂਤਵਾਸ ਕੇਂਦਰ –
ਨਾਂਦੇੜ ਸਾਹਿਬ ਦੀ ਸੰਗਤ ਨੇ ਅਮ੍ਰਿਤਸਰ ਦੇ ਚਾਰ ਏਕਾਂਤਵਾਸ ਕੇਂਦਰ ਵਿਚ ਗੰਦੇ ਪਖਾਨੇ, ਗੰਦਗੀ ਦੀ ਸ਼ਿਕਾਇਤ ਕੀਤੀ। ਪਟਿਆਲਾ ਦੇ ਮੈਰੀਟੋਰਿਅਸ ਸਕੂਲਾਂ ਵਿਚ ਖੋਲੇ ਏਕਾਂਤਵਾਸ ਕੇਂਦਰ ਦਾ ਬੁਰਾ ਹਾਲ, ਨਾ ਸਾਬੂਨ, ਨਾ ਪਾਣੀ, ਨਾ ਇਸਨਾਨ, ਨਾ ਖਾਣਾ। ਮਾਛੀਵਾੜਾ ਦੇ ਏਕਾਂਤਵਾਸ ਕੇਂਦਰ ਵਿਚ ਸ਼ਾਮ ਨੂੰ ਬਾਹਰ ਤੋਂ ਤਾਲਾ ਲਗਾ ਕੇ ਬਾਥਰੂਮ ਬੰਦ ਕਰ ਦਿੰਦੇ ਹਨ, ਰਾਤ ਭਰ ਕੋਈ ਬਾਥਰੂਮ ਨਹੀਂ ਜਾ ਸਕਦਾ ਸੀ।
ਬਾਕੀ ਬੀਮਾਰੀਆਂ -
ਸਭ ਤੋਂ ਜਿਆਦਾ ਦੁੱਖ ਉਨ੍ਹਾਂ ਨੂੰ ਹੋਇਆ ਹੈ, ਜੋ ਪਹਿਲਾਂ ਤੋਂ ਬੀਮਾਰ ਸਨ। ਕੈਂਸਰ, ਏਡਸ, ਹਾਰਟ, ਬਲੱਡ, ਪ੍ਰੈਸ਼ਰ, ਸ਼ੁਗਰ, ਹੱਡਿਆਂ ਆਦਿ ਦੇ ਮਰੀਜਾਂ ਦਾ ਇਲਾਜ ਚੱਲ ਰਿਹਾ ਸੀ, ਪੰਜਾਬ ਸਰਕਾਰ ਉਨ੍ਹਾਂ ਦਾ ਇਲਾਜ ਜਾਰੀ ਰੱਖਣ ਵਿਚ ਪੂਰੀ ਤਰ੍ਹਾਂ ਨਾਕਾਮ ਹੋਈਆਂ ਹਨ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਓਪੀਡੀ ਨਹੀਂ ਚੱਲੀ। ਸਰਕਾਰੀ ਤਾਂ ਫਿਰ ਵੀ ਸ਼ੁਰੂ ਹੋ ਗਈ ਸੀ, ਪਰ ਪੰਜਾਬ ਦੇ 7500 ਪ੍ਰਾਈਵੇਟ ਹਸਪਤਾਲਾਂ ਵਿੱਚੋਂ 85 ਫੀਸਦੀ ਨੇ ਓਪੀਡੀ ਬੰਦ ਰੱਖੀ, ਜੋ ਕਿ ਮੁੱਖ ਮੰਤਰੀ ਦੇ ਆਦੇਸ਼ ਦੇ ਬਾਵਜੂਦ ਨਹੀਂ ਖੁੱਲੀ, ਖਮਿਆਜ਼ਾ ਭੁਗਤਣਾ ਪਿਆ ਬੀਮਾਰ ਲੋਕਾਂ ਨੂੰੇ।
ਆਖਿਰ ਵਿਚ ਇਨ੍ਹਾਂ ਹੀ ਕਹਾਂਗੇ ਕਿ ਨਾਂਦੇੜ ਦੇ ਸ਼ਰਧਾਲੂਆਂ ਦੇ ਨਾਲ ਜੋ ਬੀਤੀ ਅਤੇ ਦੋ ਸਰਕਾਰੀ ਲੋਕਾਂ ਦਾ ਬਿਆਨ ਪੰਜਾਬ ਦੇ ਦਾਅਵਿਆਂ ਨੂੰ ਬੇਨਕਾਬ ਕਰਦਾ ਹੈ। ਪਹਿਲਾਂ ਹੈ ਕੋਰੋਨਾ ਪਾਜੀਟਿਵ ਪੰਜਾਬ ਪੁਲੀਸ ਦੇ ਏਐਸਆਈ ਨੇ ਲੁਧਿਆਣਾ ਦੇ ਦੋ ਸਰਕਾਰੀ ਹਸਪਤਾਲਾਂ ਵਿਚ ਆਪਣੇ ਇਲਾਜ ਦਾ ਦੁੱਖ ਭਰਿਆ ਤਜਰਬਾ ਦੱਸਦਿਆਂ ਕਿਹਾ ਕਿ ਡਾਕਟਰ ਅਤੇ ਨਰਸਾਂ ਵੱਲੋਂ ਉਸਦੀ ਬਹੁਤ ਅਣਗੋਲੀ ਕੀਤੀ ਅਤੇ ਨਾਲ ਹੀ ਖਾਣਾ ਵੀ ਸਹੀ ਨਹੀਂ ਮਿਲਿਆ। ਇਸ ਦੀ ਸ਼ਿਕਾਇਤ ਉਸ ਨੇ ਲੁਧਿਆਣਾ ਦੇ ਕਮਿਸ਼ਨਰ ਨੂੰ ਲਿਖਤੀ ਵਿਚ ਕੀਤੀ ਹੈ। ਦੂਜਾ ਮਾਮਲਾ ਕਾਨੂਨਗੋ ਬੇਟੀ ਜੋ ਪ੍ਰਾਈਵੇਟ ਹਸਪਤਾਲ ਵਿਚ ਆਪਣੇ ਪਿਤਾ ਦੇ ਇਲਾਜ ਬਾਰੇ ਦੱਸਿਆ ਕਿ ਕਿਵੇਂ ਡਾਕਟਰ ਦੂਰੀ ਤੋਂ ਗੱਲ ਕਰਦੇ ਸਨ, ਨਰਸ ਦਿਨ ਵਿਚ ਇਕ ਵਾਰ ਆਉਂਦੀ ਸੀ, ਪਾਣੀ ਕਈ ਘੰਟਿਆਂ ਨਹੀਂ ਮਿਲਦਾ ਸੀ।
ਜੋਸ਼ੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜੇਕਰ ਉਹ ਪੰਜਾਬ ਵਿਚ ਕੋਰੋਨਾ ਦੇ ਇਲਾਜ ਦੇ ਲਈ ਸੱਚ ਵਿਚ ਫਿਕਰਮੰਦ ਹਨ ਤਾਂ ਤੁਰੰਤ ਪੰਜਾਬ ਦੀ ਸਿਹਤ ਸੁਵਿਧਾਵਾਂ ਦਾ ਹਾਈਕੋਰਟ ਦੀ ਜੱਜ ਦੀ ਨਿਗਰਾਨੀ ਵਿਚ ਮੈਡੀਕਲ ਆਡਿਟ ਕਰਵਾਉਣ, ਤਾਂ ਜੋ ਉਸ ਵਿਚ ਉਜਾਗਰ ਹੋਣ ਵਾਲੀ ਕਮੀਆਂ ਦਾ ਸੁਧਾਰ ਕਰ ਕੇ ਆਉਣ ਵਾਲੇ ਮਹੀਨਿਆਂ ਵਿਚ ਕੋਰੋਨਾ ਪੀੜਤਾਂ ਦਾ ਬਿਨ੍ਹਾਂ ਦੁੱਖ ਤਕਲੀਫ ਦੇ ਇਲਾਜ ਹੋ ਸਕੇ।