ਪਿੰਡ ਰਕੌਲੀ ਦੀ ਸਰਪੰਚ ਮਨਜੀਤ ਕੌਰ ਨੂੰ ਮਿਸ਼ਨ ਫਤਿਹ ਵਾਰੀਅਰ ਵਜੋਂ ਸ਼ਾਮਲ ਕੀਤਾ ਅਤੇ ਬੈਜ ਨਾਲ ਕੀਤਾ ਸਨਮਾਨਿਤ
ਐਸ.ਏ.ਐੱਸ. ਨਗਰ, 29 ਜੂਨ 2020: 'ਮਿਸ਼ਨ ਫਤਿਹ' ਦਾ ਥੀਮ ਗੀਤ, 'ਫਤਿਹ ਹੋਊ ਪੰਜਾਬਿਓ' ਨੂੰ ਪੰਚਾਂ ਦੇ ਨਾਲ ਨਾਲ ਸਰਪੰਚਾਂ, ਖ਼ਾਸਕਰ ਮਹਿਲਾਵਾਂ ਮਿਲ ਕੇ ਜ਼ਿਲ੍ਹੇ ਦੇ ਕੋਨੇ ਕੋਨੇ ਵਿਚ ਪਹੁੰਚਾ ਰਹੇ ਹਨ ਅਤੇ ਆਮ ਲੋਕਾਂ ਨੂੰ ਸਿਹਤ ਵਿਭਾਗ ਦੁਆਰਾ ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕਰਦਿਆਂ ਕੋਰੋਨਾ ਵਾਇਰਸ ਵਿਰੁੱਧ ਜਾਗਰੂਕ ਕਰਨ ਲਈ ਅਗਵਾਈ ਲਈ ਮੋਹਰੀ ਬਣ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਇੱਕ ਨਿਰੰਤਰ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਮਿਸ਼ਨ ਫਤਿਹ ਦਾ ਸੰਦੇਸ਼ ਹਰ ਘਰ ਵਿੱਚ ਪਹੁੰਚੇ।
ਬ੍ਰਿਗੇਡੀਅਰ ਮਨੋਹਰ ਸਿੰਘ ਦੀ ਅਗਵਾਈ ਵਾਲੀ ਗਾਰਡੀਅਨਜ਼ ਆਫ਼ ਗਵਰਨੈਂਸ (ਜੀਓਜੀਜ਼) ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀਡੀਪੀਓ) ਡੀ.ਕੇ. ਸਾਲਦੀ ਇਸ ਨੇਕ ਕਾਰਜ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੇ ਹਨ।
ਪੰਚ ਅਤੇ ਸਰਪੰਚ ਆਪਣੇ-ਆਪਣੇ ਪਿੰਡਾਂ ਦੇ ਲੋਕਾਂ ਨੂੰ ਜਿੰਨੇ ਵਾਰ ਸੰਭਵ ਹੋ ਸਕੇ 20 ਸੈਕਿੰਡ ਲਈ ਸਾਬਣ ਅਤੇ ਸੈਨੀਟਾਈਜ਼ਰ ਨਾਲ ਹੱਥ ਧੋਣ, ਬਾਹਰ ਜਾਂਦੇ ਹੋਏ ਮਾਸਕ ਪਹਿਨਣ ਅਤੇ ਘੱਟੋ ਘੱਟ 6 ਫੁੱਟ ਦੀ ਸਮਾਜਕ ਦੂਰੀ ਬਣਾਈ ਰੱਖਣ ਲਈ ਅਪੀਲ ਕਰ ਰਹੇ ਹਨ।
ਡੀਡੀਪੀਓ ਨੇ ਕਿਹਾ ਕਿ ਮਹਿਲਾ ਪੰਚਾਂ ਅਤੇ ਸਰਪੰਚਾਂ ਦੀ ਭੂਮਿਕਾ ਵਿਸ਼ੇਸ਼ ਸ਼ਲਾਘਾਯੋਗ ਹੈ ਕਿਉਂਕਿ ਉਹ ਲੋਕਾਂ ਨੂੰ ਸੁਰੱਖਿਆ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਲਈ ਹਮੇਸ਼ਾ ਮੋਹਰੀ ਰਹੇ ਹਨ।
ਜੀ.ਓ.ਜੀਜ਼ ਸਾਰੇ ਜ਼ਿਲ੍ਹੇ ਵਿਚ 'ਮਿਸ਼ਨ ਫਤਿਹ' ਨੂੰ ਪ੍ਰਸਿੱਧ ਬਣਾਉਣ ਵਿਚ ਵਡਮੁੱਲੀ ਸੇਵਾ ਦੇ ਰਹੇ ਹਨ। ਬਲਾਕ ਡੇਰਾਬਸੀ ਦੇ ਪਿੰਡ ਜੌਲਾ ਅਤੇ ਉਸੇ ਬਲਾਕ ਦੇ ਜਵਾਹਰਪੁਰ ਵਿੱਚ, ਘਰ-ਘਰ ਮੁਹਿੰਮ ਬਹੁਤ ਜ਼ੋਰ ਫੜ ਰਹੀ ਹੈ।
ਇਸ ਤੋਂ ਇਲਾਵਾ, ਜੀ ਓ ਜੀ ਦਿਲਬਾਗ ਸਿੰਘ ਨੇ ਤਹਿਸੀਲ ਖਰੜ ਦੇ ਪਿੰਡ ਰਕੌਲੀ ਦੀ ਸਰਪੰਚ ਮਨਜੀਤ ਕੌਰ ਨੂੰ ਮਿਸ਼ਨ ਫਤਿਹ ਵਾਰੀਅਰ ਵਜੋਂ ਸ਼ਾਮਲ ਕੀਤਾ ਅਤੇ ਉਹਨਾਂ ਨੂੰ ਬੈਜ ਨਾਲ ਸਨਮਾਨਿਤ ਕੀਤਾ। ਇਸੇ ਤਰ੍ਹਾਂ ਤਹਿਸੀਲ ਖਰੜ ਦੇ ਪਿੰਡ ਨਾਨਹੇੜੀਆਂ ਦੇ ਸਰਪੰਚ ਨੂੰ ਵੀ ਮਿਸ਼ਨ ਫਤਿਹ ਵਾਰੀਅਰ ਵਜੋਂ ਸ਼ਾਮਲ ਕੀਤਾ ਗਿਆ। ਇੰਨਾ ਹੀ ਨਹੀਂ ਬਲਕਿ ਜੀ.ਓ.ਜੀਜ਼, ਪਿੰਡਾਂ ਦੇ ਲੋਕਾਂ ਵਿੱਚ ਲੀਫਲੈਟ ਵੰਡ ਕੇ ਮਿਸ਼ਨ ਫਤਿਹ ਦੇ ਸੰਦੇਸ਼ ਦਾ ਵੀ ਪ੍ਰਚਾਰ ਕਰ ਰਹੇ ਹਨ ਅਤੇ ਨਾਲ ਹੀ ਪਿੰਡ ਚਡੀਆਲਾ ਵਿਖੇ ਜੀ.ਓ.ਜੀ. ਕੁਲਵੰਤ ਸਿੰਘ ਇਹ ਕਾਰਜ ਕਰ ਰਹੇ ਹਨ ਅਤੇ ਮਿਸ਼ਨ ਫਤਿਹ ਦੀ ਸਫਲਤਾ ਲਈ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰ ਰਹੇ ਹਨ।