ਹਰੀਸ਼ ਕਾਲੜਾ
ਰੂਪਨਗਰ , 29 ਜੂਨ 2020 : ਸਿਹਤ ਵਿਭਾਗ ਰੂਪਨਗਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਤਹਿਤ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਇਸ ਵਾਰੇ ਰੂਪਨਗਰ ਜਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਨੇ ਦੱਸਿਆ ਕਿ 01 ਜੁਲਾਈ ਨੂੰ ਬਲਾਕ ਭਰਤਗੜ੍ਹ ਦੇ ਪਿੰਡ ਭੱਦਲ, ਸਿਆਸਤਪੁਰ, 02 ਜੁਲਾਈ ਨੂੰ ਪਿੰਡ ਰਾਮਗੜ੍ਹ ਅਤੇ ਭੱਠਿਆਂ 03 ਜੁਲਾਈ ਨੂੰ ਪਾਹੜੀ ਅਤੇ ਭੱਠਿਆਂ, 04 ਜੁਲਾਈ ਜਿਲ੍ਹਾ ਜੇਲ੍ਹ, 06 ਜੁਲਾਈ ਨੂੰ ਢੰਗਰਾਲੀ ਅਤੇ ਖੈਰਪੁਰ, 07 ਜੁਲਾਈ ਨੂੰ ਪਿੰਡ ਬੰਗੀਆਂ ਅਤੇ ਰਨੋਲੀ, 08 ਜੁਲਾਈ ਨੂੰ ਕਾਇਨੋਰ ਅਤੇ ਗੋਪਾਲਪੁਰ, 09 ਜੁਲਾਈ ਨੂੰ ਰਸੀਦਪੁਰ ਅਤੇ ਧੂਮੇਵਾਲ, 10 ਜੁਲਾਈ ਨੂੰ ਮੋਹਣਮਾਜਰਾ ਅਤੇ ਮੱਕੋਵਾਲ, 11 ਜੁਲਾਈ ਨੂੰ ਜਿਲ੍ਹਾ ਜੇਲ੍ਹ, 13 ਜੁਲਾਈ ਨੂੰ ਬਲਾਕ ਨੂਰਪੁਰਬੇਦੀ ਦੇ ਪਿੰਡ ਨੰਗਲ ਅਤੇ ਮਾਧੋਪੁਰ, 14 ਜੁਲਾਈ ਨੂੰ ਪਿੰਡ ਦਹਿਰਪੁਰ ਅਤੇ ਬਟਰਾਲਾ , 15 ਜੁਲਾਈ ਨੂੰ ਹਰੀਪੁਰ ਅਤੇ ਫੂਲੜੇ, 16 ਜੁਲਾਈ ਨੂੰ ਛੱਜਾ ਅਤੇ ਚੋਂਤਾ,17 ਜੁਲਾਈ ਨੂੰ ਦਹਿਨ ਅਤੇ ਘੜੀਸਪੁਰ, 18 ਜੁਲਾਈ ਨੂੰ ਜਿਲ੍ਹਾ ਜੇਲ੍ਹ, 20 ਜੁਲਾਈ ਨੂੰ ਕੀਰਤਪੁਰ ਸਾਹਿਬ ਦੇ ਪਿੰਡ ਥਪਾਲ, ਮਿਤੀ 21 ਜੁਲਾਈ ਨੂੰ ਪਿੰਡ ਰਾਮਪੁਰ ਅਤੇ ਝੱਜਰ, 22 ਜੁਲਾਈ ਨੂੰ ਪਿੰਡ ਬਨੀ ਅਤੇ ਬਛੋਲੀ, 23 ਜੁਲਾਈ ਨੂੰ ਗੜ੍ਹਾ ਅਤੇ ਗਨੋਰ, 24 ਜੁਲਾਈ ਨੂੰ ਪਿੰਡ ਲੋਦੀਪੁਰ ਅਤੇ ਮਾਜਰਾ, 25 ਜੁਲਾਈ ਨੂੰ ਜਿਲ੍ਹਾ ਜੇਲ੍ਹ, 27 ਜੁਲਾਈ ਨੂੰ ਬਲਾਕ ਭਰਤਗੜ੍ਹ ਦੇ ਪਿੰਡ ਰੰਗੀਲਪੁਰ ਅਤੇ ਬੜੀ ਗੰਧੋ, 28 ਜੁਲਾਈ ਨੂੰ ਕੋਟਲਾ ਅਤੇ ਟੱਪਰੀਆਂ, 29 ਜੁਲਾਈ ਨੂੰ ਪਿੰਡ ਸਰਾਰੀ ਅਤੇ ਭੱਠਿਆਂ , 30 ਜੁਲਾਈ ਨੂੰ ਭੱਕੂ ਮਾਜਰਾ ਅਤੇ ਝੱਲੀਆਂ, 31 ਜੁਲਾਈ ਨੂੰ ਲਾਡਲ ਅਤੇ ਬੇਰਾਮਪੁਰ ਪਿੰਡ ਦਾ ਦੋਰਾ ਕਰੇਗੀ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਏਗੀ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਇਲ ਮੈਡੀਕਲ ਯੁਨਿਟ ਦੀ ਸੇਵਾ ਦਾ ਲਾਭ ਲੈਣ ਲਈ ਉਹ ਕੋਰੋਨਾ ਤੋ ਬਚਾਅ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਜਰੂਰ ਕਰਨ, ਮਾਸਕ ਪਹਿਨ ਕੇ ਰੱਖਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।