← ਪਿਛੇ ਪਰਤੋ
ਅਮਰੀਕਾ 'ਚ ਭਾਰਤੀ ਅੰਬੈਸੀ ਨੇ ਜਾਰੀ ਕੀਤੀ ਨਵੀਂ ਟਰੈਵਲ ਐਡਵਾਈਜ਼ਰੀ ਵਾਸ਼ਿੰਗਟਨ, 27 ਮਾਰਚ, 2020 : ਅਮਰੀਕਾ ਸਥਿਤ ਭਾਰਤੀ ਅੰਬੈਸੀ ਨੇ ਭਾਰਤ ਆਉਣ ਦੇ ਚਾਹਵਾਨਾਂ ਲਈ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਦੱਆਿ ਗਿਆ ਹੈ ਕਿ ਭਾਰਤ ਲਈ ਸਾਰੀਆਂ ਕੌਮਾਂਤਰੀ ਕਮਰਸ਼ੀਅਲ ਮੁਸਾਫਰ ਸੇਵਾਵਾਂ 14 ਅਪ੍ਰੈਲ 2020 ਨੂੰ ਸ਼ਾਮ 6.30 ਵਜੇ ਤੱਕ ਬੰਦ ਹਨ। ਆਰਜ਼ੀ ਟਰਵੈਲ ਰੋਕਾਂ ਕਾਰਨ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪੋ ਆਪਣੀ ਰਿਹਾਇਸ਼ੀ ਖੇਤਰਾਂ ਵਿਚ ਸੁਰੱਖਿਤ ਰਹਿਣ ਤੇ ਖੁਦ ਨੂੰ ਆਈਸੋਲੇਟ ਰੱਖਣ। ਸੋਸ਼ਲ ਡਿਸਟੈਨਸਿੰਗ ਦੇ ਨਿਯਮਾਂ ਦਾ ਪਾਲਣ ਕਰਨ ਤੇ ਗੈਰ ਜ਼ਰੂਰ ਸਫਰ ਤੋਂ ਗੁਰੇਜ਼ ਕਰਨ। ਜੇਕਰ ਕਿਸੇ ਨੂੰ ਖੁਦ ਤੇ ਪਰਿਵਾਰ ਦੇ ਮੈਂਬਰਾਂ ਨੂੰ ਕੋਰੋਨਾਵਾਇਰਸ ਦੇ ਲੱਛਣ ਦਿਸਦੇ ਹਨ ਤਾਂ ਤੁਰੰਤ ਸਥਾਨਕ ਸਿਹਤ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਜਾਵੇ। ਅਮਰੀਕਾ ਵਿਚ ਇਸ ਮਿਆਦ ਲਈ ਵੀਜ਼ਾ ਵਧਵਾਉਣ ਵਾਸਤੇ ਆਨ ਲਾਈਨ ਅਪਲਾਈ ਕੀਤਾ ਜਾਵੇ।
Total Responses : 267