← ਪਿਛੇ ਪਰਤੋ
ਅਮਰੀਕਾ ਵਿਚ ਮੌਤਾਂ ਨੂੰ ਲੈ ਕੇ ਟਰੰਪ ਨੇ ਕੀਤੀ ਇਹ ਭਵਿੱਖਬਾਣੀ ਵਾਸ਼ਿੰਗਟਨ, 5 ਅਪ੍ਰੈਲ, 2020 : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੇ ਕਿ ਦੇਸ਼ ਵਿਚ ਆਉਂਦੇ ਹਫਤਿਆਂ ਦੌਰਾਨ ਬਹੁ ਵੱਡੀ ਗਿਣਤੀ ਵਿਚ ਲੋਕ ਮੌਤ ਦਾ ਸ਼ਿਕਾਰ ਹੋ ਜਾਣਗੇ ਕਿਉਂਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 301,902 ਹੋ ਗਈ ਹੈ। ਅਗਲੇ ਦੋ ਹਫਤਿਆਂ ਵਿਚ ਇਸ ਬਿਮਾਰੀ ਦੇ ਅਮਰੀਕਾ ਵਿਚ ਹੋਣ ਵਾਲੇ ਅਸਰ ਦੀ ਗੱਲ ਕਰਦਿਆਂ ਟਰੰਪ ਨੇ ਕਿਹ ਕਿ 'ਬਹੁਤ ਸਾਰੀਆਂ ਮੌਤਾਂ' ਹੋਣਗੀਆਂ। ਪਰ ਉਹਨਾਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਕੁਝ ਰਾਹਤ ਵਾਲੇ ਕਦਮ ਚੁੱਕੇ ਜਾਣ ਤਾਂ ਇਹਨਾਂ ਦੀ ਗਿਣਤੀ ਘੱਟ ਸਕਦੀ ਹੈ। ਉਹਨਾਂ ਕਿਹਾ ਕਿ ਆਉਂਦਾ ਹਫਤਾ ਸ਼ਾਇਦ ਇਸ ਹਫਤੇ ਤੇ ਅਗਲੇ ਹਫਤੇ ਦਰਮਿਆਨ ਸਭ ਤੋਂ ਔਖਾ ਸਮਾਂ ਹੋਵੇਗਾ ਤੇ ਬਹੁਤ ਸਾਰੀਆਂ ਮੌਤਾਂ ਹੋਣਗੀਆਂ। ਦੱਸਣਯੋਗ ਹੈ ਕਿ ਸਥਾਨਕ ਸਮੇਂ ਅਨੁਸਾਰ ਸ਼ਨੀਵਾਰ ਤੱਕ ਦੇਸ਼ ਵਿਚ 8291 ਮੌਤਾਂ ਹੋ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਹੀ ਦੇਸ਼ ਵਿਚ 23949 ਨਵੇਂ ਕੇਸ ਆਏ ਹਨ ਤੇ 1023 ਮੌਤਾਂ ਹੋ ਚੁੱਕੀਆਂ ਹਨ।
Total Responses : 267