← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 17 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਇਕ ਹੋਰ ਕੋਰੋਨਾ ਦੇ ਸ਼ੱਕ 'ਚ ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਹੋਈ ਇਕ ਔਰਤ ਦੀ ਮੌਤ ਹੋ ਗਈ। ਔਰਤ ਦੀ ਉਮਰ 30 ਸਾਲ ਹੈ ਅਤੇ ਇਹ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਿਤ ਹੈ। ਇਸ ਨੂੰ ਕੋਰੋਨਾ ਦੇ ਲਛਣ ਸਾਹਮਣੇ ਆਉਣ ਉਪਰੰਤ ਇੱਥੇ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਅੱਜ ਉਹ ਦਮ ਤੋੜ ਗਈ।ਪੁਸ਼ਟੀ ਕਰਦਿਆਂ ਮੈਡੀਕਲ ਸੁਪਰਡੈਂਟ ਡਾ: ਰਮਨ ਸ਼ਰਮਾ ਨੇ ਦਸਿਆ ਕਿ ਉਸ ਦੀ ਕੋਰੋਨਾ ਵਾਇਰਸ ਦੇ ਨਮੂਨਿਆਂ ਦੀ ਰਿਪੋਰਟ ਅਜੇ ਮਿਲਣੀ ਬਾਕੀ ਹੈ।
Total Responses : 267