← ਪਿਛੇ ਪਰਤੋ
ਫਿਰੋਜ਼ਪੁਰ, 25 ਮਾਰਚ 2020 : ਹਲਕਾ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿੱਤੇ ਕਾਂਗਰਸੀ ਰਮਿੰਦਰ ਆਂਵਲਾ ਨੇ ਆਪਣੀ ਦੋ ਸਾਲ ਦੀ ਤਨਖਾਹ ਕੋਰੋਨਾ ਵਾਇਰਸ ਪੀੜਤਾਂ ਦੀ ਮੱਦਦ ਲਈ ਦੇਣ ਦਾ ਐਲਾਨ ਕੀਤਾ ਹੈ। ਰਮਿੰਦਰ ਆਂਵਲਾ ਨੇ ਕਿਹਾ ਕਿ ਉਹ ਆਪਣੀ ਤਨਖਾਹ ਮੁੱਖ ਮੰਤਰੀ ਰਾਹਤ ਕੋਸ਼ ਨੂੰ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਵੇਲੇ ਹਰ ਨਾਗਰਿਕ , ਨੇਤਾ ਨੂੰ ਪੀੜਤਾਂ ਦੀ ਮੱਦਦ ਲਈ ਅੱਗੇ ਅਉਣਾ ਚਾਹੀਦਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਾਇਦ ਰਮਿੰਦਰ ਆਂਵਲਾ ਭਾਰਤ ਦੇ ਪਹਿਲੇ ਵਿਧਾਇਕ ਹੋਣਗੇ ਜਿੰਨਾ ਆਪਣੀ ਦੋ ਸਾਲ ਦੀ ਤਨਖਾਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿੱਤੀ ਹੋਵੇਗੀ।
Total Responses : 267