← ਪਿਛੇ ਪਰਤੋ
ਕਰੋੜਪਤੀ ਵਪਾਰੀ ਨੂੰ ਕਰਫਿਊ ਪਾਸ ਜਾਰੀ ਕਰਨ ਵਾਲੇ ਆਈ ਪੀ ਐਸ ਅਫਸਰ ਨੂੰ ਛੁੱਟੀ 'ਤੇ ਤੋਰਿਆ ਮੁੰਬਈ, 10 ਅਪ੍ਰੈਲ, 2020 : ਮਹਾਰਾਸ਼ਟਰ ਸਰਕਾਰ ਨੇ ਕਰੋੜਪਤੀ ਵਪਾਰੀ ਪਰਿਵਾਰ ਨੂੰ ਆਪਣੇ ਫਾਰਮ ਹਾਊਸ 'ਤੇ ਮਸਤੀ ਕਰਨ ਲਈ ਜਾਣ ਵਾਸਤੇ ਕਰਫਿਊ ਪਾਸ ਜਾਰੀ ਕਰਨ ਵਾਲੇ ਆਈ ਪੀ ਐਸ ਅਫਸਰ ਅਮਿਤਾਭ ਗੁਪਤਾ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਇਹ ਆਈ ਪੀ ਐਸ ਅਧਿਕਾਰੀ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਵਿਚ ਪ੍ਰਮੁੱਖ ਸਕੱਤਰ ਸੀ। ਪੁਲਿਸ ਵੱਲੋਂ ਜਦੋਂ ਕਰੋੜਪਤੀ ਪਰਿਵਾਰ ਨੂੰ ਲਾਮ ਲਸ਼ਕਰ ਸਮੇਤ ਕਰਫਿਊ ਤੋੜਨ ਤੇ ਫਾਰਮ ਹਾਊਸ 'ਤੇ ਪੁੱਜਣ ਮਗਰੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਮਾਮਲਾ ਵੱਡੀ ਪੱਧਰ 'ਤੇ ਉਛਲ ਗਿਆ। ਯਾਦ ਰਹੇ ਕਿ ਇਸ ਅਧਿਕਾਰੀ ਨੇ ਆਪਣੇ ਲੈਟਰ ਹੈਡ 'ਤੇ ਉਹਨਾਂ ਸਾਰੇ 23 ਵਿਅਕਤੀਆਂ ਦੇ ਨਾਂ ਲਿਖ ਕੇ ਕਰਫਿਊ ਪਾਸ ਜਾਰੀ ਕੀਤਾ ਸੀ ਤੇ ਆਖਿਆ ਸੀ ਕਿ ਇਹਨਾਂ ਨੂੰ 'ਐਮਰਜੰਸੀ' ਹੈ। ਮਹਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਅਧਿਕਾਰੀ ਨੂੰ ਛੁੱਟੀ 'ਤੇ ਭੇਜਣ ਦੇ ਹੁਕਮ ਜਾਰੀ ਕੀਤੇ। ਇਹ ਅਧਿਕਾਰੀ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਛੁੱਟੀ 'ਤੇ ਰਹੇਗਾ।
Total Responses : 267