ਜਗਮੀਤ ਸਿੰਘ
- ਮੁਸ਼ਕਿਲ ਸਮੇਂ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ ਸਾਡਾ ਮੁੱਢਲਾ ਫਰਜ : ਸੁਖਬੀਰ ਸੰਧੂ
ਭਿੱਖੀਵਿੰਡ, 15 ਅਪ੍ਰੈਲ 2020 - ਆਸਟ੍ਰੇਲੀਆ ਓਵਰਸੀਜ਼ਸ਼ ਕਾਂਗਰਸ ਵੱਲੋਂ ਆਸਟ੍ਰੇਲੀਆ ਵਿਚ ਸਟੱਡੀ ਵੀਜੇ ‘ਤੇ ਗਏ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਘਰ-ਘਰ ਜਾ ਕੇ ਰਾਸ਼ਨ ਵੰਡਿਆ ਗਿਆ। ਮੈਲਬੋਰਨ ਸ਼ਹਿਰ ਵਿਖੇ ਵਿਦਿਆਰਥੀਆਂ ਨੂੰ ਰਾਸ਼ਨ ਵੰਡਣ ਦੀ ਸੇਵਾ ਆਸਟ੍ਰੇਲੀਆ ਓਵਰਸੀਜ਼ ਕਾਂਗਰਸ ਦੇ ਨੈਸ਼ਨਲ ਵਾਈਸ ਪ੍ਰਧਾਨ ਸੁਖਬੀਰ ਸਿੰਘ ਸੰਧੂ ਮਾੜੀਮੇਘਾ, ਜਨਰਲ ਸੈਕਟਰੀ ਨਵਦੀਪ ਸਿੰਘ, ਕੈਰਲਾ ਚੈਪਟਰ ਦੇ ਪ੍ਰਧਾਨ ਸੂਰੇਸ਼ ਵੱਲਾ, ਯੂਥ ਕਾਂਗਰਸ ਦੇ ਨੈਸ਼ਨਲ ਵਾਈਸ ਪ੍ਰਧਾਨ ਦੀਪਕ ਪਰਾਗਨਾ ਦੀ ਟੀਮ ਅਤੇ ਸਿਡਨੀ ਸ਼ਹਿਰ ਵਿਚ ਆਸਟ੍ਰੇਲੀਆ ਓਵਰਸੀਜ਼ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਮਨੋਜ ਸ਼ੇਰੋਂ ਵੱਲੋਂ ਬਾਖੂਬੀ ਨਿਭਾਈ ਗਈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਵਾਈਸ ਪ੍ਰਧਾਨ ਸੁਖਬੀਰ ਸਿੰਘ ਸੰਧੂ ਮਾੜੀਮੇਘਾ ਨੇ ਕਿਹਾ ਕੋਰੋਨਾ ਵਾਇਰਸ ਬੀਮਾਰੀ ਕਾਰਨ ਜਿਥੇ ਪੂਰੀ
ਦੁਨੀਆਂ ਵਿਚ ਲਾਕਡਾਊਨ ਚੱਲ ਰਿਹਾ ਹੈ, ਉਥੇ ਆਸਟ੍ਰੇਲੀਆ ਵਿਚ ਕੰਮਕਾਰ ਬੰਦ ਹੋਣ ਕਾਰਨ ਸਟੱਡੀ ਵੀਜੇ ‘ਤੇ ਆਏ ਵਿਦਿਆਰਥੀਆਂ ਨੂੰ ਮੁੱਖ ਰੱਖਦਿਆਂ ਆਸਟ੍ਰੇਲੀਆ ਓਵਰਸੀਜ਼ ਕਾਂਗਰਸ ਵੱਲੋਂ ਪਾਰਟੀਬਾਜੀ ਤੋਂ ਉਪਰ ਉਠ ਕੇ ਘਰ-ਘਰ ਜਾ ਕੇ ਵਿਦਿਆਰਥੀਆਂ ਨੂੰ ਰਾਸ਼ਨ ਵੰਡਿਆ ਗਿਆ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਮਾੜੀਮੇਘਾ ਨੇ ਸਮੂਹ ਸਮਾਜਸੇਵੀ ਐਨਜੀੳ, ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਦੇ ਸਮੇਂ ਵਿਚ ਲੋੜਵੰਦ ਵਿਅਕਤੀਆਂ, ਵਿਦਿਆਰਥੀਆਂ ਦੀ ਮਦਦ ਕਰਕੇ ਸਮਾਜ ਭਲਾਈ ਦੇ ਕੰਮਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਣ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਆਸਟ੍ਰੇਲੀਆ ਓਵਰਸੀਜ਼ ਕਾਂਗਰਸ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ।