ਹਰਿੰਦਰ ਨਿੱਕਾ
- ਐਸ .ਐਸ. ਪੀ. ਸੰਦੀਪ ਗੋਇਲ ਵੀ ਹੋਏ ਕਰਨਾ ਪਾਜ਼ਿਟਿਵ
- ਰਿਪੋਰਟ ਆਈ ਪਾਜ਼ੀਟਿਵ, ਟ੍ਰਾਈਡੈਂਟ ਗਰੁੱਪ ਵਾਲੀ ਰਿਹਾਇਸ਼ 'ਚ ਕੀਤਾ ਏਕਾਂਤਵਾਸ
- ਐਸ .ਐਸ. ਪੀ. ਦੇ ਸੰਪਰਕ 'ਚ ਆਏ ਹੋਰਾਂ ਦੀਆਂ ਲਿਸਟਾਂ ਬਣਾਉਣੀਆਂ ਜਾਰੀ
ਬਰਨਾਲਾ, 30 ਅਗਸਤ 2020 - ਜ਼ਿਲ੍ਹੇ ਦੇ ਐਸ .ਐਸ. ਪੀ. ਸੰਦੀਪ ਗੋਇਲ ਦੀ ਰਿਪੋਰਟ ਵੀ ਅੱਜ ਲਏ ਸੈਂਪਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਘਰ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਐਸ .ਐਸ. ਪੀ.ਗੋਇਲ ਦਾ ਅੱਜ ਹੀ ਸੈਂਪਲ ਲਿਆ ਗਿਆ ਸੀ। ਜਿਸ ਦੀ ਰਿਪੋਰਟ ਦੇਰ ਸ਼ਾਮ ਪਾਜ਼ੀਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਐਸ .ਐਸ. ਪੀ. ਗੋਇਲ ਦੀ ਟ੍ਰਾਈਡੈਂਟ ਗਰੁੱਪ ਉਦਯੋਗ ਵਾਲੀ ਰਿਹਾਇਸ਼ ਤੇ ਏਕਾਂਤਵਾਸ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਤੋਂ ਨਸ਼ੀਲੀਆਂ ਦਵਾਈਆਂ ਦੀ ਮੈਨੂਫੈਕਚਰਿੰਗ ਕਰਨ ਵਾਲੇ ਪਿਉ-ਪੁੱਤ ਜੋੜੀ ਦੀ ਪੁੱਛਗਿੱਛ ਸਮੇਂ ਉਨ੍ਹਾਂ ਦੇ ਸੰਪਰਕ 'ਚ ਆਉਣ ਕਾਰਨ ਐਸ .ਐਸ. ਪੀ. ਸੰਦੀਪ ਗੋਇਲ ਦਾ ਟੈਸਟ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹੀ ਦਿਨੀਂ ਐਸ .ਐਸ. ਪੀ. ਸੰਦੀਪ ਗੋਇਲ ਦੇ ਸੰਪਰਕ 'ਚ ਆਏ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਹੋਰ ਬੰਦਿਆਂ ਦੇ ਸੈਂਪਲ ਲੈਣ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਦੇ ਵੀ ਸੈਂਪਲ ਲਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਸ .ਐਸ. ਪੀ. ਸੰਦੀਪ ਗੋਇਲ ਦੇ ਸੰਪਰਕ 'ਚ ਆਉਣ ਵਾਲੇ ਖੁਦ ਹੀ ਸਿਹਤ ਵਿਭਾਗ ਦੀ ਟੀਮ ਨਾਲ ਸੰਪਰਕ ਕਰਨ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।