← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 22 ਮਾਰਚ 2020 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀਂ ਕਰੋਨਾ ਵਾਇਰਸ ਤੋ ਬਚਣ ਲਈ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਪੂਰਾ ਭਾਰਤ ਬੰਦ ਰਿਹਾ ਅਤੇ ਪੰਜਾਬ ਵੀ ਬੰਦ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੌਦੀ ਵੱਲੋਂ 22 ਮਾਰਚ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਸੀ। ਅੱਜ ਫਰੀਦਕੋਟ ਵਿਖੇ ਕੁੱਝ ਨੌਜਵਾਨ ਟਾਇਮ ਤੋ ਪਹਿਲਾਂ ਘਰੋਂ ਨਿਕਲ ਗਏ ਤੇ ਭਾਈ ਘਨ੍ਹਈਆ ਜੀ ਚੌਕ ਵਿਖੇ ਥਾਣਾ ਸਿਟੀ ਦੇ ਐਸ.ਐਚ.ਓ ਰਾਜੇਸ਼ ਕੁਮਾਰ ਦਾ ਨਾਕਾ ਲੱਗਾ ਹੋਇਆ ਸੀ। ਦੱਸਣਯੋਗ ਗੱਲ ਇਹ ਹੈ ਰਾਜੇਸ਼ ਕੁਮਾਰ ਐਸ.ਐਚ.ਓ ਨੇ ਨੌਜਵਾਨਾਂ ਨੂੰ ਨਾਕੇ ਤੇ ਰੋਕ ਨੌਜਵਾਨਾਂ ਦੇ ਮੂੰਹ ਨੂੰ ਢੱਕਣ ਲਈ ਕਿਹਾ ਤੇ ਕਰੋਨਾ ਵਾਇਰਸ ਦੇ ਲੱਛਣ ਦੱਸੇ ਤੇ ਘਰ ਅੰਦਰ ਬੈਠਣ ਦੀ ਆਪੀਲ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ। ਨੌਜਵਾਨਾਂ ਨੇ ਐਸ.ਐਚ.ਓ ਰਾਜੇਸ਼ ਕੁਮਾਰ ਵੱਲੋਂ ਸਮਝਾਈ ਗੱਲ ਦੀ ਸ਼ਲਾਘਾ ਕੀਤੀ।
Total Responses : 267