ਕਰਤਾਰਪੁਰ ਸਾਹਿਬ ਲਾਂਘਾ ਆਰਜ਼ੀ ਤੌਰ 'ਤੇ ਬੰਦ ਕਰਨ ਦੇ ਹੁਕਮ
ਨਵੀਂ ਦਿੱਲੀ, 15 ਮਾਰਚ, 2020 : ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਦੇ ਇਰਾਦੇ ਨਾਲ ਗ੍ਰਹਿ ਮੰਤਰਾਲੇ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਸਿਕਤਾਨ ਵਿਚ ਜਾਣ ਵਾਸਤੇ ਅਤੇ ਰਜਿਸਟਰੇਸ਼ਨ ਵਾਸਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਇਸਦਾ ਮਤਲਬ ਇਹ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰ ਕੇ ਦੱਸਿਆ ਕਿ ਭਾਰਤ ਵਿਚ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਲਈ ਆਰਜ਼ੀ ਤੌਰ 'ਤੇ ਸ੍ਰੀ ਕਰਤਾਰਪੁਰ ਸਾਹਿਬ ਲਈ ਟਰੈਵਲ ਤੇ ਰਜਿਸਟਰੇਸ਼ਨ ਬੰਦ ਰਹੇਗੀ। ਇਹ ਹੁਕਮ 16 ਮਾਰਚ ਨੂੰ 12.00 ਵਜੇ ਸਵੇਰ ਯਾਨੀ 15 ਮਾਰਚ ਦੀ ਰਾਤ ਤੋਂ ਲਾਗੂ ਹੋਣਗੇ। ਭਾਰਤ ਨੇ ਬੰਗਲਾਦੇਸ਼, ਨੇਪਾਲ, ਭੂਟਾਨਾ ਤੇ ਮਿਆਂਮਾਰ ਤੋਂ ਯਾਤਰੀਆਂ ਦੀ ਆਮਦ ਵੀ ਬੰਦ ਕਰ ਦਿੱਤੀ ਹੈ।