← ਪਿਛੇ ਪਰਤੋ
ਗੁਰਭਿੰਦਰ ਗੁਰੀ
ਮਹਿਲ ਕਲਾਂ 23 ਮਾਰਚ 2020 : ਵਿਸਵ ਭਰ 'ਚ ਫੈਲੇ ਕਰੋਨਾ ਵਾਇਰਸ ਨੂੰ ਲੈ ਕੇ ਭਾਵੇਂ ਕਿ ਜਿਥੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਲਾਕਡਾਉਨ ਦਾ ਐਲਾਨ ਕਰ ਦਿੱਤਾ ਸੀ। ਪਰ ਲੋਕਾਂ ਵੱਲੋਂ ਲਾਕਡਾਉਨ ਨੂੰ ਕੋਈ ਖਾਸ ਹੁੰਗਾਰਾ ਨਾ ਮਿਲਦਾ ਤੇ ਲੋਕਾਂ ਨੂੰ ਜਰੂਰੀ ਵਸਤਾਂ ਦੀ ਖਰੀਦ ਲਈ ਦਿੱਤੀ ਛੋਟ ਦਾ ਸੂਬੇ ਦੇ ਲੋਕਾਂ ਵੱਲੋਂ ਨਜਾਇਜ਼ ਫਾਇਦਾ ਚੁਕਦਿਆਂ ਆਮ ਦਿਨਾਂ ਵਾਂਗ ਬਜਾਰਾਂ ਚ ਘੁੰਮਣ ਆਦਿ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਦੁਪਹਿਰ 1 ਵਜੇ ਤੋਂ ਬਾਅਦ ਮੁੜ ਸਖ਼ਤ ਕਦਮ ਚੁੱਕਦਿਆਂ ਸੂਬੇ ਚ ਅਣਮਿਥੇ ਸਮੇਂ ਲਈ ਕਰਫਿਊ ਐਲਾਨ ਕਰ ਦਿੱਤਾ ਹੈ। ਇਸ ਕਰਫਿਊ ਦੌਰਾਨ ਭਾਵੇ ਸਾਰਾ ਪੰਜਾਬ ਮੁਕੰਮਲ ਬੰਦ ਰਿਹਾ ਪਰ ਪਿੰਡਾਂ, ਕਸਬਿਆ 'ਚ ਖੁੱਲੇ ਸਰਾਬ ਦੇ ਠੇਕੇ ਖੁੱਲੇ ਰਹੇ। ਪੱਤਰਕਾਰਾਂ ਦੀ ਟੀਮ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਸਰਾਬ ਦੇ ਠੇਕੇ ਆਮ ਵਾਂਗ ਖੁੱਲੇ ਸਨ। ਇਸ ਸਬੰਧੀ ਆਮ ਲੋਕਾਂ ਦਾ ਕਹਿਣਾ ਹੈ ਜਿਥੇ ਬੰਦ ਕਾਰਨ ਵਿਹਲੇ ਹੋਏ ਲੋਕ ਦਿਨ ਸਮੇਂ ਹੀ ਸਰਾਬ ਪੀ ਕੇ ਘਰੇ ਔਰਤਾਂ ਨੂੰ ਤੰਗ ਪ੍ਰੇਸਾਨ ਕਰ ਰਹੇ ਹਨ, ਉਥੇ ਕਰਫ਼ਿਊ ਦੌਰਾਨ ਹੋਰਨਾਂ ਚੀਜਾਂ ਦੇ ਵਾਂਗ ਸਰਾਬ ਦੇ ਠੇਕੇ ਵੀ ਬੰਦ ਕਰਨੇ ਚਾਹੀਦੇ। ਕੀ ਕਹਿੰਦੇ ਨੇ ਸਰਾਬ ਠੇਕੇਦਾਰ- ਇਸ ਸਬੰਧੀ ਸਰਾਬ ਦੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਠੇਕੇ ਬੰਦ ਕਰਨ ਸਬੰਧੀ ਸਰਕਾਰ ਵੱਲੋਂ ਹਾਲੇ ਤੱਕ ਕੋਈ ਹੁਕਮ ਜਾਰੀ ਨਹੀ ਹੋਏ। ਜੇਕਰ ਸਰਕਾਰ ਵੱਲੋਂ ਠੇਕੇ ਬੰਦ ਕਰਨ ਸਬੰਧੀ ਕੋਈ ਹੁਕਮ ਆਉਣਗੇ ਤਾਂ ਉਹ ਠੇਕਾ ਬੰਦ ਕਰ ਦੇਣਗੇ। ਕੀ ਕਹਿੰਦੇ ਨੇ ਜਿਲ੍ਹਾ ਪੁਲਸ ਮੁਖੀ- ਇਸ ਸਬੰਧੀ ਜਦੋ ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਨੇ ਕਿਹ ਕਿ ਸਰਾਬ ਦੇ ਠੇਕੇ ਬੰਦ ਕਰਾਉਣ ਲਈ ਸਰਕਾਰ ਵੱਲੋਂ ਹਾਲੇ ਤੱਕ ਕੋਈ ਹਦਾਇਤਾਂ ਜਾਰੀ ਨਹੀ ਹੋਈਆ ਜੇਕਰ ਸਰਕਾਰ ਵੱਲੋਂ ਠੇਕਿਆ ਨੂੰ ਬੰਦ ਕਰਾਉਣ ਦੇ ਹੁਕਮ ਆਉਣਗੇ ਤਾਂ ਠੇਕੇ ਬੰਦ ਕਰਵਾ ਦਿੱਤੇ ਜਾਣਗੇ।
Total Responses : 267