ਚੌਧਰੀ ਮਨਸੂਰ ਘਨੋਕੇ
ਕਾਦੀਆਂ, 29 ਅਗਸਤ 2020 - ਕਾਦੀਆਂ ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 8 ਤੱਕ ਪਹੁੰਚ ਗਈ ਹੈ। ਇੱਸ ਸਬੰਧ ਚ ਐਸ ਐਮ ਉ ਕਾਦੀਆਂ ਸ਼੍ਰੀ ਨਿਰੰਕਾਰ ਸਿੰਘ ਨੇ ਦੱਸਿਆ ਕਾਦੀਆਂ ਚ ਸਿਹਤ ਵਿਭਾਗ ਦੀਆਂ ਟੀਮਾਂ ਮਿਸ਼ਨ ਫ਼ਤਿਹ ਤਹਿਤ ਸ਼ਹਿਰ ਚ ਕੋਵਿਡ ਸੈਂਪਲ ਲੈ ਰਹੀਆਂ ਹਨ। ਕੱਲ ਵੀ ਇੱਕ ਵਿਅਕਤੀ ਦੇ ਕਰੋਨਾ ਪਾਜ਼ਟਿਵ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਨਾਲ ਪੂਰਾ ਸਹਿਯੋਗ ਕਰਦੇ ਹੋਏ ਕੋਵਿਡ ਸੈਂਪਲ ਦੇਣ। ਇਸੇ ਤਰ੍ਹਾਂ ਪ੍ਰਸ਼ਾਸਨ ਵੱਲੋਂ ਕੋਵਿਡ ਤੋਂ ਬਚਾਅ ਲਈ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਸਦੀ ਪੂਰੀ ਤਰ੍ਹਾਂ ਪਾਲਣਾ ਕਰਨ। ਪਬਲਿਕ ਥਾਂਵਾ ਤੇ ਬਿਨਾਂ ਮਾਸਕ ਨਾ ਜਾਣ। ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਦੇ ਰਹਿਣ। ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਕੀ ਮਰੀਜ਼ਾਂ ਨੂੰ ਏਕਾਂਤਵਾਸ ਵੀ ਕੀਤਾ ਗਿਆ ਹੈ।