ਹਰਿੰਦਰ ਨਿੱਕਾ
- ਕੇਸ ਦਰਜ਼, ਦੋਸੀ ਦੀ ਭਾਲ ਜਾਰੀ - ਐਸਐਚਉ
ਬਰਨਾਲਾ 11 ਅਪ੍ਰੈਲ 2020 - ਇਸ ਨੂੰ ਕੋਰੋਨਾ ਮਹਾਂਮਾਰੀ ਦਾ ਡਰ ਸਮਝੋ ਜਾਂ ਫਿਰ ਘਰ 'ਚ ਕੈਦ ਹੋ ਕੇ ਰਹਿਣ ਦਾ ਅਕੇਵਾ। ਮਹਿਲ ਕਲਾਂ ਕਸਬੇ ਦਾ ਵਾਸੀ ਕਰੀਬ 14 ਦਿਨ ਤੋਂ ਘਰ 'ਚ ਬੰਦ ਇੱਕ ਬੰਦਾ ਸ਼ਨੀਵਾਰ ਨੂੰ ਘਰ ਨੂੰ ਜਿੰਦਾ ਲਾ ਕੇ ਫਰਾਰ ਹੋ ਗਿਆ। ਪੁਲਿਸ ਨੇ ਹੀ ਦੋਸ਼ੀ ਦੇ ਖਿਲਾਫ ਥਾਣਾ ਮਹਿਲ ਕਲਾਂ 'ਚ ਕੇਸ ਦਰਜ਼ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਉ ਲਖਵਿੰਦਰ ਸਿੰਘ ਅਤੇ ਮੁੱਖ ਮੁਨਸ਼ੀ ਗੁਰਨਾਮ ਸਿੰਘ ਨੇ ਦੱਸਿਆਂ ਕਿ ਕਰਫਿਊ ਸਬੰਧੀ ਜਿਲ੍ਹਾ ਮੈਜਿਸਟੇ੍ਰਟ ਤੇਜ਼ ਪ੍ਰਤਾਪ ਸਿੰਘ ਫੂਲਕਾ ਵੱਲੋਂਂ ਜਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਡਾ ਸਿਮਰਨਜੀਤ ਸਿੰਘ (ਮੈਡੀਕਲ ਅਫਸਰ) ਸੀ ਐਚ ਸੀ ਮਹਿਲ ਕਲਾਂ ਵੱਲੋਂ ਪੱਤਰ ਨੰਬਰ 332 ਰਾਹੀਂ ਥਾਣ ਨੂੰ ਸੂਚਿਤ ਕੀਤਾ ਗਿਆ ਕਿ ਭੁਪਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨੇੜੇ ਸ਼ਿਵ ਮੰਦਰ ਮਹਿਲ ਕਲਾਂ ਜੋ ਕਿ ਟਰੱਕ ਡਰਾਈਵਰ ਹੈ ,ਜੋ ਕਿ ਗੁਹਾਟੀ ਤੋਂ ਆਇਆ ਸੀ। ਜਿਸ ਨੂੰ ਸਿਹਤ ਵਿਭਾਗ ਵੱਲੋਂ 29.03.2020 ਨੂੰ ਘਰ ਵਿੱਚ 14 ਦਿਨ ਲਈ ਏਕਾਂਤਵਾਸ ਕੀਤਾ ਸੀ। ਜੋ ਇਸ ਦੀ ਉਲੰਘਣਾ ਕਰਕੇ ਆਪਣੇ ਘਰ ਤੋਂ ਬਾਹਰ ਤੁਰਦਾ ਫਿਰਦਾ ਸੀ। ਅੱਜ ਆਪਣੇ ਘਰ ਨੂੰ ਜਿੰਦਾ ਲਾ ਕੇ ਕਿੱਧਰੇ ਫਰਾਰ ਹੋ ਗਿਆ ਸੀ।
ਇਸ ਪੱਤਰ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 65 ਅਧੀਨ ਜੁਰਮ 188/ 269/270/ ਤਹਿਤ ਦਰਜ਼ ਕੀਤਾ ਗਿਆ ਹੈ। ਜਿਸ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਚ ਰਹਿਣ ਲਈ ਕਿਹਾ ਗਿਆ ਹੈ। ਤਾਂ ਜੋ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ।