ਹਰਦਮ ਮਾਨ
ਸਰੀ, 17 ਮਈ 2020 - ਬੀਸੀ ਦੀ ਸੂਬਾਈ ਸਿਹਤ ਮੰਤਰੀ ਡਾ. ਬੋਨੀ ਹੈਨਰੀ ਨੇ ਕਿਹਾ ਹੈ ਕਿ ਸੂਬੇ ਵਿਚ ਕੋਰੋਨਾ ਦੇ ਲੱਗਭੱਗ 79% ਮਰੀਜ਼ ਠੀਕ ਹੋ ਚੁੱਕੇ ਹਨ, ਪਰ ਅਜੇ ਵੀ ਹੋਰ ਨਵੇਂ ਕੇਸ ਆ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਅਜੇ ਸਾਧਵਾਨੀਆਂ ਵਰਤਨੀਆਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ ਕੋਵਿਡ-19 ਦੇ ਕੇਸ ਲਗਾਤਾਰ ਘੱਟ ਰਹੇ ਹਨ ਜਿਸ ਦਾ ਅਰਥ ਹੈ ਕਿ ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ। ਸਾਡੇ ਸਾਰੇ ਫਰੰਟਲਾਈਨ ਕਰਮਚਾਰੀ ਸਖ਼ਤ ਮਿਹਨਤ ਵੀ ਕਰ ਰਹੇ ਹਨ।
ਡਾ. ਹੈਨਰੀ ਨੇ ਕਿਹਾ ਜੇਕਰ ਅਗਲੇ ਹਫ਼ਤੇ ਤੋਂ ਬੀ.ਸੀ. ਸਰਕਾਰ ਦੂਜੇ ਪੜਾਅ ਤਹਿਤ ਕੁਝ ਢਿੱਲਾਂ ਦੇ ਰਹੀ ਹੈ ਅਤੇ ਸਾਡੇ ਵੱਲੋਂ ਵੀ ਸੂਬੇ ‘ਚ ਚੌਕਸੀ ਹੋਰ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾਵਾਇਰਸ ਨੂੰ ਠੱਲ ਨਹੀਂ ਪੈ ਜਾਂਦੀ ਉਦੋਂ ਤੱਕ ਹਰ ਵਿਅਕਤੀ ਦਾ ਯੋਗਦਾਨ ਬੇਹੱਦ ਜ਼ਰੂਰੀ ਹੈ।
ਇਸੇ ਦੌਰਾਨ ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਕ ਮੌਤ ਹੋਈ ਹੈ। ਹੁਣ ਤੱਕ ਸੂਬੇ ‘ਚ ਕੁਲ 2,428 ਕੇਸ ਆਏ ਹਨ ਅਤੇ 141 ਮੌਤਾਂ ਹੋ ਚੁੱਕੀਆਂ ਹਨ। 1,932 ਮਰੀਜ਼ ਹੁਣ ਤੱਕ ਇਸ ਵਾਇਰਸ ਤੋਂ ਬਿਲਕੁਲ ਠੀਕ ਹੋ ਚੁੱਕੇ ਹਨ ਅਤੇ 355 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ‘ਚੋਂ 49 ਮਰੀਜ਼ ਹਸਪਤਾਲਾਂ ‘ਚ ਦਾਖਲ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com