ਹਰਦਮ ਮਾਨ
ਸਰੀ, 14 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਚੱਲ ਰਹੇ ਕਹਿਰ ਨੇ ਇਸ ਵਾਰ ਹੋਰਨਾਂ ਤਿਓਹਾਰਾਂ, ਜ਼ਸ਼ਨਾਂ ਵਾਂਗ ਸਿੱਖ ਭਾਈਚਾਰੇ ਦੇ ਬਹੁਤ ਅਹਿਮ ਦਿਹਾੜੇ ਵਿਸਾਖੀ ਦੇ ਜ਼ੋਸ਼ੋ-ਖਰੋਸ਼ ਨੂੰ ਦਿਲਾਂ ਵਿਚ ਹੀ ਦਬਾਉਣ ਲਈ ਮਜ਼ਬੂਰ ਕਰ ਦਿੱਤਾ। ਨਾ ਕਿਧਰੇ ਨਗਰ ਕੀਰਤਨ ਸਜਾਏ ਗਏ, ਨਾ ਭੰਗੜੇ ਪਾਏ ਗਏ, ਨਾ ਮੇਲਾ ਲੱਗਿਆ ਨਾ ਮੇਲੀ ਮਿਲੇ। ਸਾਲ ਭਰ ਤੋਂ ਦਿਲਾਂ ਵਿਚ ਪਲ ਰਹੀਆਂ ਰੀਝਾਂ, ਸੱਧਰਾਂ ਨੂੰ ਬੂਰ ਪੈਣਾ ਨਸੀਬ ਨਾ ਹੋਇਆ।
ਬੇਸ਼ੱਕ ਮਹਾਂਮਾਰੀ ਕਾਰਨ ਵਿਸਾਖੀ ਦੇ ਸਲਾਨਾ ਪ੍ਰੋਗਰਾਮ ਰੱਦ ਕਰਨੇ ਪਏ ਪਰ ਇਸ ਦੇ ਬਾਵਜੂਦ, ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੇ ਅੱਜ ਲੋੜਵੰਦਾਂ ਦੇ ਦਰਵਾਜ਼ਿਆਂ 'ਤੇ ਦਸਤਕ ਦੇ ਕੇ ਕਰਿਆਨਾ ਵਸਤਾਂ ਅਤੇ ਭੋਜਨ ਉਨ੍ਹਾਂ ਤੀਕ ਪੁਜਦਾ ਕਰ ਕੇ ਵਿਸਾਖੀ ਦਾ ਤਿਓਹਾਰ ਮਨਾਇਆ।
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਦੀ ਅਗਵਾਈ ਵਿਚ ਸੇਵਾਦਾਰਾਂ ਨੇ ਹਸਪਤਾਲ ਸਟਾਫ ਅਤੇ ਟਰੱਕ ਡਰਾਈਵਰਾਂ ਨੂੰ ਵੀ ਖਾਣੇ ਦੇ ਪੈਕਟ ਦਿੱਤੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com