ਹਰਦਮ ਮਾਨ
ਸਰੀ, 28 ਅਪ੍ਰੈਲ 2020- ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਸੂਬਾ ਹੈਲਥ ਅਫਸਰ ਡਾ. ਬੋਨੀ ਹੈਨਰੀ ਨੇ ਕੋਵਿਡ -19 ਸਬੰਧੀ ਪਿਛਲੇ 48 ਘੰਟਿਆਂ ਵਿਚ ਬ੍ਰਿਟਿਸ਼ ਕੋਲੰਬੀਆ ਵਿੱਚ 50 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 1,998 ਹੋ ਗਈ ਹੈ।
ਇਸ ਸਮੇਂ 795 ਮਰੀਜ਼ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਹਨ, 879 ਫਰੇਜ਼ਰ ਸਿਹਤ ਖੇਤਰ ਵਿੱਚ ਹਨ, 117 ਆਈਲੈਂਡ ਸਿਹਤ ਖੇਤਰ ਵਿੱਚ ਹਨ, 164 ਅੰਦਰੂਨੀ ਸਿਹਤ ਖੇਤਰ ਵਿੱਚ ਹਨ ਅਤੇ 43 ਉੱਤਰੀ ਸਿਹਤ ਖੇਤਰ ਵਿੱਚ ਹਨ। ਕੋਕੁਇਟਲਮ ਵਿੱਚ ਸੁਪੀਰੀਅਰ ਪੋਲਟਰੀ ਵਿੱਚ 25 ਮੁਲਾਜ਼ਮਾਂ ਦੇ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਵੈਨਕੂਵਰ ਵਿੱਚ ਯੂਨਾਈਟਿਡ ਪੋਲਟਰੀ ਵਿੱਚ 34 ਕਰਮਚਾਰੀਆਂ ਦੇ ਟੈਸਟ ਪਾਜ਼ੇਟਿਵ ਆਏ ਹਨ।
97 ਮਰੀਜ਼ ਇਸ ਸਮੇਂ ਹਸਪਤਾਲਾਂ ਵਿਚ ਇਲਾਜ ਅਧੀਨ ਹਨ ਜਿਨ੍ਹਾਂ ਵਿੱਚੋਂ 36 ਆਈਸੀਯੂ ਵਿਚ ਹਨ। 3 ਮੌਤਾਂ ਹੋਰ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ 103 ਹੋ ਗਈ ਹੈ। 1,190 ਮਰੀਜ਼ ਇਸ ਬੀਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com