ਮੋਗਾ ਦੇ ਜੰਮਪਲ ਪੰਜਾਬੀ ਨੇ ਕੈਨੇਡਾ ਦੇ ਸ਼ਹਿਰ ਵਿੰਡਸਰ ਦੀ ਕੌਂਸਲਰ ਚੋਣ ਜਿੱਤੀ
ਬਲਜਿੰਦਰ ਸੇਖਾ
ਟੋਰਾਂਟੋ , 6 ਅਕਤੂਬਰ , 2020: ਮੋਗਾ ਦੇ ਸਰਦਾਰ ਨਗਰ ਦੇ ਜੰਮਪਲ ਜੀਵਨ ਗਿੱਲ ਕੈਨੇਡਾ ਦੇ ਸ਼ਹਿਰ ਵਿੰਡਸਰ ਦੇ ਵਾਰਡ ਸੱਤ ਤੋ ਸਿਟੀ ਕੌਂਸਲਰ ਦੀ ਚੋਣ ਜਿੱਤ ਗਏ ਹਨ ।ਕੈਨੇਡਾ ਤੇ ਅਮਰੀਕਾ ਹੱਦ ਤੇ ਵੱਸਦੇ ਸ਼ਹਿਰ ਵਿੰਡਸਰ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਨੇ ਇਹ ਮੱਲ ਮਾਰੀ ਹੈ ।
ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ,ਹਰਿੰਦਰ ਕੌਰ ਮੱਲ੍ਹੀ ,ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ,ਕਮਲ ਖੈਰਾ ,ਸੋਨੀਆ ਸਿੱਧੂ, ਜਤਿੰਦਰ ਗਿੱਲ ,ਆਰਟਿਸਟ ਬਲਜਿੰਦਰ ਸੇਖਾ ,ਬਾਘਾਪੁਰਾਣਾ ਤੋ ਐਮ ਐਲਾਨ ਏ ਦਰਸ਼ਨ ਸਿੰਘ ਬਰਾੜ ,ਕਮਲਜੀਤ ਬਰਾੜ ਖੋਟੇ ,ਹਰਦੀਸ਼ ਸਿੱਧੂ ਸੇਖਾ ਆਦਿ ਨੇ ਜੀਵਨ ਗਿੱਲ ਦੀ ਜਿੱਤ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ.