ਹਰਦਮ ਮਾਨ
ਸਰੀ, 23 ਅਕਤੂਬਰ 2020 - ਬੀਤੀ ਰਾਤ ਸਰੀ ਸ਼ਹਿਰ ਵਿਚ ਵਾਪਰੀ ਇਕ ਵਾਰਦਾਤ ਵਿਚ ਪੰਜਾਬੀ ਮੂਲ ਦੇ ਵਾਸੀ ਵੱਲੋਂ ਇਕ ਔਰਤ ਨੂੰ ਕਤਲ ਕਰਨ ਅਤੇ ਇੱਕ ਬੱਚੇ ਤੇ ਇੱਕ ਬੰਦੇ ਨੂੰ ਜ਼ਖ਼ਮੀ ਕਰਨ ਦਾ ਪਤਾ ਲੱਗਿਆ ਹੈ।
ਇਹ ਵਾਰਦਾਤ 127 ਸਟਰੀਟ ਅਤੇ 66 ਐਵੇਨਿਊ ਨਜ਼ਦੀਕ ਇਕ ਟਾਊਨ ਹਾਊਸ ਵਿਚ ਵਾਪਰੀ ਜਿੱਥੇ ਕਾਤਲ ਨੇ ਕਥਿਤ ਤੌਰ ਤੇ ਚਾਕੂ ਨਾਲ ਬਲਜੀਤ ਕੌਰ ਨਾਮੀ ਔਰਤ ਦਾ ਕਤਲ ਕਰ ਦਿੱਤਾ। ਇਸ ਘਟਨਾ ਵਿਚ ਇੱਕ ਦੋ ਸਾਲਾ ਬੱਚੀ ਅਤੇ ਬਲਜੀਤ ਕੌਰ ਦਾ ਪਤੀ ਜ਼ਖਮੀ ਹੋ ਗਏ।
ਇਸ ਸਿਲਿਸਿਲੇ 'ਚ ਪੁਲਿਸ ਨੇ ਹਰਪ੍ਰੀਤ ਸਿੰਘ ਨਾ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਉਪਰ ਸੈਕਿੰਡ ਡਿਗਰੀ ਕਤਲ ਦੇ ਚਾਰਜਾਂ ਸਮੇਤ ਕਾਤਲਾਨਾ ਹਮਲੇ ਦੇ ਦੋਸ਼ ਲਾਏ ਗਏ ਹਨ। ਅਦਾਲਤ ਵਿਚ 29 ਅਕਤੂਬਰ ਨੂੰ ਉਸ ਦੀ ਪੇਸ਼ੀ ਹੋਵੇਗੀ।
ਪੁਲਿਸ ਵੱਲੋਂ ਇਸ ਨੂੰ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਜਾਣਦੀਆਂ ਸਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com