ਕੈਨੇਡਾ : ਉਨਟਾਰੀਓ ਦੀ ਫੋਰਡ ਸਰਕਾਰ ਨੇ ਫਰੰਟ ਲਾਈਨ ਵਰਕਰਾਂ ਲਈ ਕੀਤਾ ਵੱਡਾ ਐਲਾਨ
ਬਲਜਿੰਦਰ ਸੇਖਾ
ਟੋਰਾਟੋ , 27 ਅਪ੍ਰੈਲ 2020 : ਉਨਟਾਰੀਓ ਦੀ ਫੋਰਡ ਸਰਕਾਰ ਨੇ ਫਰੰਟ ਲਾਈਨ ਵਰਕਰਾਂ ਲਈ ਕੀਤਾ ਵੱਡਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਫਰੰਟ ਲਾਇਨ ਵਰਕਰਜ਼ ਜਿਨ੍ਹਾਂ ਵਿਚ ਨਰਸਾਂ ,ਪਰਸਨਲ ਸਪੋਰਟ ਵਰਕਰਜ਼ , ਕਲੀਨਰਜ਼, ਕੋਰੇਕਸ਼ਨਲ ਆਫ਼ੀਸਰ ਤੇ ਹੋਰ ਕਈ ਪਰੋਵੇੰਸ਼ਇਅਲ ਕੈਟੀਗਰੀਜ਼ ਹਨ ਨੂੰ ਅਗਲੇ 16 ਹਫ਼ਤਿਆਂ ਲਈ ਪ੍ਰਤੀ ਘੰਟੇ ਦੀ ਤਨਖਾਹ ਨਾਲ 4$ ਘੰਟੇ ਦਾ ਬੋਨਸ ਤੇ 250$ ਮਹੀਨੇ ਦਾ ਉੱਕਾ ਪੁੱਕਾ ਦਿੱਤਾ ਜਾਵੇਗਾ। ਲੋਕਾਂ ਦੀ ਮੰਗ ਸੀ ਕੀ ਸਰਕਾਰ ਸ਼ਾਬਾਸ਼ ਦੇ ਨਾਲ ਆਰਥਿਕ ਤੌਰ ‘ਤੇ ਵੀ ਇਨਾਂ ਫਰੰਟ ਲਾਇਨ ਵਰਕਰਜ਼ ਦਾ ਸਾਥ ਦੇਵੇ । ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਟੈਕਸੀ ਤੇ ਟਰੱਕ ਡਰਾਈਵਰਾਂ ਲਈ ਵੀ ਸਰਕਾਰ ਜ਼ਰੂਰ ਕੋਈ ਆਰਥਕ ਮਦਦ ਦਾ ਐਲਾਨ ਕਰੇਗੀ ।