ਗੁਰਦਵਾਰਾ ਉਨਟਾਰੀਓ ਖਾਲਸਾ ਦਰਬਾਰ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਲਈ ਜਾਰੀ ਕੀਤੀ ਅਪੀਲ
ਬਲਜਿੰਦਰ ਸੇਖਾ
ਉਨਟਾਰੀਓ, 16 ਮਾਰਚ, 2020 : ਗੁਰਦਵਾਰਾ ਉਨਟਾਰੀਓ ਖਾਲਸਾ ਦਰਬਾਰ ਪ੍ਰਬੰਧਕ ਕਮੇਟੀ ਨੇ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਲਈ ਅਪੀਲ ਜਾਰੀ ਕੀਤੀ ਹੈ|11 ਨੁਕਤਿਆਂ ਵਾਲੀ ਅਪੀਲ ਕੋਰੋਨਾ ਵਾਇਰਸ ਨੂੰ ਵੇਖਦਿਆਂ ਕੀਤੀ ਗਈ ਹੈ |ਪ੍ਰਬੰਧਕ ਕਮੇਟੀ ਨੇ ਉਨਟਾਰੀਓ ਖਾਲਸਾ ਦਰਬਾਰ ਦੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ :
1) ਜੇਕਰ ਆਪ ਜੀ ਨੂੰ ਖੰਘ, ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਮਹਿਸੂਸ ਹੋ ਰਹੀ ਹੈ ਜਾਂ ਆਪ ਜੀ ਨੂੰ ਹੈਲਥ ਖੇਤਰ ਨਾਲ ਸਬੰਧਤ ਮਾਹਿਰਾਂ ਨੇ ਜਨੱਤਕ ਥਾਂ ਤੋਂ ਗੁਰੇਜ਼ ਕਰਨ ਜਾਂ ਇਕਾਂਤ ਵਿਚ ਰਹਿਣ ਲਈ ਕਿਹਾ ਗਿਆ ਹੈ ਤਾਂ ਆਪ ਜੀ ਨੂੰ ਬੇਨਤੀ ਹੈ ਕਿ ਕੌਵਿਡ-19 ਦੀ ਬੀਮਾਰੀ ਸਬੰਧੀ ਪਬਲਿਕ ਹੈਲਥ ਵਿਭਾਗ ਵਲੋਂ ਜਾਰੀ ਕੀਤੇ ਸੁਨੇਹੇ ਦਾ ਸਤਿਕਾਰ ਕਰਦੇ ਹੋਏ ਆਪ ਜੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਗੁਰੇਜ਼ ਕਰੋ | ਇਸ ਬੇਨਤੀ ਨੂੰ ਪ੍ਰਵਾਨ ਕਰਨਾ ਸਮੁੱਚੇ ਭਾਈਚਾਰੇ ਅਤੇ ਮਾਨਵਤਾ ਦੇ ਵਡੇਰੇ ਹਿੱਤਾਂ ਲਈ ਬਹੁਤ ਜਰੂਰੀ ਹੈ |
2) ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਹੋ ਰਹੇ ਪ੍ਰਚਾਰ ਨੂੰ ਸੋਸ਼ਲ ਮੀਡੀਏ ਦੇ ਜ਼ਰੀਏ ਵੇਖਿਆ ਜਾ ਸਕਦਾ ਹੈ | ਹੈਲਥ ਖੇਤਰ ਦੇ ਮਾਹਿਰਾਂ ਵਲੋਂ ਦਰਸਾਈ ਜਾਣਕਾਰੀ ਦਾ ਸਤਿਕਾਰ ਕਰਨਾ ਅਤੇ ਇਸ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ | ਉਨਟਾਰੀਓ ਖਾਲਸਾ ਦਰਬਾਰ ਵਿਖੇ ਇਕ ਸਮੇਂ 200 ਸੰਗਤ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਆਪ ਜੀ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਲੰਗਰ ਛੱਕਣ (ਜੇਕਰ ਆਪ ਜੀ ਨੂੰ ਜਰੂਰਤ ਜਾਂ ਇੱਛਾ ਹੈ) ਤੋਂ ਬਾਅਦ ਘਰ ਜਾਣ ਦੀ ਕ੍ਰਿਪਾਲਤਾ ਕਰੋ ਤਾਂ ਜੋ ਹੋਰ ਲੋੜਵੰਦ/ਸ਼ਰਧਾਵਾਨ ਸੰਗਤ ਆ ਸਕੇ |
3) ਗੁਰਦੁਆਰਾ ਸਾਹਿਬ ਵਿਚ ਵਿਚਰਦੇ ਹੋਏ ਦੀਵਾਨ ਹਾਲ ਜਾਂ ਲੰਗਰ ਹਾਲ ਆਦਿ ਵਿਚ ਹੈਲਥ ਵਿਭਾਗ ਦੇ ਮਾਹਿਰਾਂ ਵਲੋਂ ਦਰਸਾਈ ਆਪਸੀ ਦੂਰੀ (ਘੱਟੋ-ਘੱਟ 6 ਫੁੱਟ) ਬਣਾ ਕੇ ਰੱਖੋ |
4) ਬਜੁਰਗ ਉਮਰ ਜਾਂ ਜੋ ਸੰਗਤ ਦੇ ਉਹ ਮੈਂਬਰ ਜੋ ਕਿਸੇ ਹੋਰ ਬੀਮਾਰੀ ਸਦਕਾ ਕਮਜ਼ੋਰ ਸਿਹਤ ਦੇ ਹਾਲਾਤ ਵਿਚ ਹਨ ਤਾਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਾਂ ਆਉਣ ਦੀ ਬੇਨਤੀ ਕੀਤੀ ਜਾਂਦੀ ਹੈ |
5) ਜੇਕਰ ਆਪ ਜੀ ਸਿੱਖੀ ਦੇ ਬੁਨਿਆਦੀ ਸਿਧਾਂਤ, ਲੰਗਰ ਦਾ ਲਾਹਾ ਲੈਣਾ ਚਾਹੁੰਦੇ ਹੋ ਪਰ ਉਪਰੋਕਤ 1 ਨੰਬਰ ਦੀ ਵਜ੍ਹਾ ਕਰਕੇ ਗੁਰਦੁਆਰਾ ਸਾਹਿਬ ਆਉਣ ਤੋਂ ਆਪ ਜੀ ਨੂੰ ਗੁਰੇਜ਼ ਕਰਨ ਲਈ ਕਿਹਾ ਗਿਆ ਹੈ ਤਾਂ ਆਪ ਜੀ 905-670-3311 ‘ਤੇ ਸਾਡੇ ਨਾਲ ਸੰਪਰਕ ਕਰੋ | ਗੁਰਦੁਆਰਾ ਸਾਹਿਬ ਵਲੋਂ ਆਪ ਜੀ ਤੱਕ ਲੰਗਰ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਵੇਗਾ ਤਾਂ ਜੋ ਆਪ ਜੀ ਬਾਕੀ ਸੰਗਤ ਤੋਂ ਦੂਰੀ ਬਰਕਰਾਰ ਰੱਖ ਸਕੋ | ਅਸੀਂ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਵਿਚ ਲੰਗਰ ਸਟਾਰਿਓਫੌਮ ਦੇ ਡੱਬੇ ਵਿਚ ਜਾਂ ਕਿਸੇ ਹੋਰ ਢੁਕਵੇਂ ਢੰਗ ਨੂੰ ਵਰਤ ਕੇ ਪਹੁੰਚਾ ਸਕਦੇ ਹਾਂ |
6) ਲੰਗਰ ਤਿਆਰ ਕਰਨ ਅਤੇ ਵਰਤਾਉਣ ਦੇ ਲਈ ਸਿਰਫ ਕੁਝ ਖਾਸ ਸੇਵਾਦਾਰਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ | ਕਿਚਨ ਵਿਚ ਸੇਵਾ ਕਰਨ ਜਾਂ ਲੰਗਰ ਵਰਤਾਉਣ ਦੀ ਸੇਵਾ ਕਰਨ ਵਾਲੇ ਸੇਵਾਦਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸਾਬਣ ਦੇ ਨਾਲ ਹੱਥ ਧੋਣ ਅਤੇ ਸੇਵਾ ਕਰਦੇ ਹੋਏ ਮੂੰਹ ਢੱਕ ਕੇ ਰੱਖਣ | ਲੰਗਰ ਵਿਚ ਚੌਲ/ਦਾਲ/ਪ੍ਰਸ਼ਾਦੇ ਹੀ ਵਰਤਾਏ ਜਾਣਗੇ | ਆਪ ਜੀ ਆਪਣੀ ਲੋੜ ਅਨੁਸਾਰ ਇਕੋ ਵਾਰ ਹੀ ਲੰਗਰ ਆਪਣੀ ਥਾਲੀ ਵਿਚ ਪਵਾ ਕੇ ਸੰਗਤ ਵਿਚ ਬੈਠ ਕੇ ਛਕੋ | ਥਾਲੀ ਵਿਚ ਜੂਠਾ ਲੰਗਰ ਨਾਂ ਛਡੋ ਕਿਉਂਕਿ ਜੂਠੇ ਬਰਤਨਾਂ ਦੀ ਸੇਵਾ ਜਾਂ ਗਾਰਬੇਜ਼ ਹਟਾਉਣ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਕਿਸੇ ਬੇਲੋੜੀ ਮੁਸੀਬਤ ਤੋਂ ਬਚਾਇਆ ਜਾ ਸਕੇ | ਸੰਗਤ ਨੂੰ ਸਹਿਯੋਗ ਦੀ ਬੇਨਤੀ ਕੀਤੀ ਜਾਂਦੀ ਹੈ |
7) ਕੌਵਿਡ-19 ਸਦਕਾ ਪੈਦਾ ਹੋਏ ਮਾਹੌਲ ਨੂੰ ਮੁੱਖ ਰੱਖਦਿਆਂ ਹੋਇਆਂ ਚਾਹ ਦੇ ਨਾਲ ਰੱਖਣ ਵਾਲੀ ਰਸਦ (ਮਿਸਾਲ ਵਜੋਂ ਬਦਾਨਾ, ਸਮੋਸੇ, ਪਕੌੜੇ ਬਰਫੀ ਆਦਿ) ਨਹੀਂ ਰੱਖੀ ਜਾਵੇਗੀ | ਚਾਹ ਦੀ ਕੇਤਲੀ ਦੀ ਸੇਵਾ ਕਰਨ ਲਈ ਜੇਕਰ ਕੋਈ ਸੇਵਾਦਾਰ ਮੌਜੂਦ ਨਹੀਂ ਹੈ ਤਾਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਚਾਹ ਦੀ ਕੇਤਲੀ ਨੂੰ ਖੁਦ ਵਰਤਣ ਦੀ ਕੋਸ਼ਿਸ਼ ਨਾ ਕਰੋ |
ਕੌਵਿਡ-19 ਦੇ ਪਸਾਰ ਨੂੰ ਰੋਕਣ ਲਈ ਬਹੁਤ ਜਰੂਰੀ ਹੈ ਕਿ ਆਪਾਂ ਸਮੂਹਿਕ ਤੌਰ ਉਪਰ ਸਫਾਈ ਦਾ ਧਿਆਨ ਰੱਖੀਏ ਅਤੇ ਲੰਗਰ ਤਿਆਰ ਕਰਨ ਜਾਂ ਵਰਤਣ ਵਾਲੇ ਬਰਤਨਾਂ ਨੂੰ ਸੀਮਤ/ਸਾਫ ਹੱਥ ਹੀ ਲਾਏ ਜਾਣ ਅਤੇ ਲੰਗਰ ਛੱਕਣ ਤੋਂ ਪਹਿਲਾਂ/ਬਾਅਦ ਵਿਚ ਹੱਥ ਧੋਏ ਜਾਣ |
9) ਜੂਠੇ ਬਰਤਣਾਂ ਦੀ ਸਫਾਈ ਕਰਨ ਵਾਲੇ ਸੇਵਦਾਰਾਂ ਨੂੰ ਬੇਨਤੀ ਹੈ ਕਿ ਰਬਰ ਦੇ ਦਸਤਾਨੇ ਪਹਿਨਣ ਤੋਂ ਇਲਾਵਾ ਜੂਠੀ ਥਾਲੀ ਨੂੰ ਗਾਰਬੇਜ਼ ਡਰਮ ਵਿਚ ਖਾਲੀ ਕਰਨ ਵੇਲੇ ਸਾਵਧਾਨੀ ਵਰਤੀ ਜਾਵੇ | ਗਾਰਬੇਜ਼ ਡਰਮ ਨੂੰ ਜ਼ਿਆਦਾ ਭਰਨ ਤੋਂ ਪਹਿਲਾਂ ਬਦਲ ਦਿੱਤਾ ਜਾਵੇ ਅਤੇ ਅਜਿਹਾ ਕਰਦੇ ਸਮੇਂ ਰਬਰ ਦੇ ਦਸਤਾਨੇ ਵਰਤੇ ਜਾਣ |
10) ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਬੰਧਕ ਕਮੇਟੀ ਨੂੰ ਲੋੜਵੰਦ ਵਿਅਕਤੀਆਂ ਤੱਕ ਉਨ੍ਹਾਂ ਦੇ ਘਰ ਵਿਚ ਜਾਂ ਪਾਰਕਿੰਗ ਲਾਟ ਵਿਚ ਲੰਗਰ ਪਹੁੰਚਾਉਣ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੀ ਸਫਾਈ ਦੇ ਲੈਵਲ ਵਿਚ ਹੋਰ ਸੁਧਾਰ ਲਿਆਉਣ ਦੇ ਲਈ ਸਹਾਇਤਾ ਦੀ ਲੋੜ ਹੈ | ਜੇਕਰ ਆਪ ਜੀ ਇਸ ਕਾਰਜ ਵਿਚ ਸਹਾਇਤਾ ਕਰ ਸਕਦੇ ਹੋ ਤਾਂ 905-670-3311 ਉਪਰ ਸੰਪਰਕ ਕਰੋ |
11) ਪ੍ਰਬੰਧਕ ਕਮੇਟੀ ਵਲੋਂ ਕੌਵਿਡ-19 ਸਦਕਾ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਸਦਕਾ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮਾਂ ਵਿਚ ਹੋ ਰਹੀਆਂ ਤਬਦੀਲੀਆਂ ਸਦਕਾ ਅਸੀਂ ਆਪ ਸਭ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਸੇਵਾ ਕਰਨ ਲਈ ਆਏ ਰਾਗੀ/ਢਾਡੀ/ਪਾਠੀ/ਕਵੀਸ਼ਰੀ/ਕਥਾਵਾਚਕ ਸਿੰਘਾਂ ਤੋਂ ਇਲਾਵਾ ਸਾਡੇ ਸਾਰਿਆਂ ਤੋਂ ਇਸ ਮੁਸੀਬਤ ਦੇ ਸਮੇਂ ਸਹਾਇਤਾ/ਹੌਂਸਲੇ ਦੀ ਆਸ ਰੱਖਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਆਪਣੀ ਯਥਾਸ਼ਕਤੀ ਅਨੁਸਾਰ ਲੌਂੜੀਦੀ ਸਹਾਇਤਾ ਦੇ ਲਈ ਵਚਨਬੱਧ ਹਾਂ ਅਤੇ ਆਪ ਜੀ ਤੋਂ ਹੋਰ ਵਧੇਰੇ ਸਹਿਯੋਗ ਦੀ ਆਸ ਰੱਖਦੇ ਹਾ