ਹਰਦਮ ਮਾਨ
ਸਰੀ, 21 ਅਪ੍ਰੈਲ 2020 - ਕੈਨੇਡਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1383 ਨਵੇਂ ਕੇਸਾਂ ਅਤੇ 60 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਤਰ੍ਹਾਂ ਦੇਸ਼ ਭਰ ਵਿਚ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 37,374 ਅਤੇ ਮੌਤਾਂ ਦੀ ਗਿਣਤੀ 1,728 ਤੱਕ ਪਹੁੰਚ ਗਈ ਹੈ, ਇਸ ਸਮੇਂ 2,369 ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ ਜਿਨ੍ਹਾਂ ਵਿੱਚੋਂ 605 ਮਰੀਜ਼ ਆਈਸੀਯੂ ਵਿਚ ਇਲਾਜ ਅਧੀਨ ਹਨ, 9,262 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ ਪੂਰੇ ਕੈਨੇਡਾ ਵਿਚ 565,931 ਜਣਿਆਂ ਦੇ ਟੈਸਟ ਕੀਤੇ ਜਾ ਚੁੱਕੇ ਹਨ।
ਤਾਜ਼ਾ ਸਥਿਤੀ ਅਨੁਸਾਰ ਕਿਊਬਿਕ ਸੂਬੇ ਵਿਚ ਪ੍ਰਭਾਵਿਤ ਲੋਕਾਂ ਦੀ ਸੰਖਿਆ 19,319 ਹੋ ਗਈ ਹੈ ਅਤੇ 939 ਜਣੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਓਨਟਾਰੀਓ ਵਿਚ 11,735 ਲੋਕ ਇਸ ਦੀ ਮਾਰ ਵਿਚ ਆਏ ਹਨ ਅਤੇ 622 ਮੌਤਾਂ ਹੋਈਆਂ ਹਨ, ਅਲਬਰਟਾ ਵਿਚ 2.908 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 59 ਮੌਤਾਂ ਹੋਈਆਂ ਹਨ, ਬੀਸੀ ਵਿਚ 1,699 ਪ੍ਰਭਾਵਿਤ ਕੇਸਾਂ ਅਤੇ 86 ਮ੍ਰਿਤਕਾਂ ਦੀ ਪੁਸ਼ਟੀ ਕੀਤੀ ਗਈ ਹੈ, ਸਸਕੈਚਵਨ ਵਿਚ 316 ਕੇਸ ਅਤੇ 4 ਮੌਤਾਂ, ਮੈਨੀਟੋਬਾ ਵਿਚ 246 ਕੇਸ ਅਤੇ 6 ਮੌਤਾਂ, ਨਿਊ ਫਾਊਂਡਲੈਂਡ ਵਿਚ 257 ਕੇਸ ਅਤੇ 3 ਮੌਤਾਂ, ਨੋਵਾ ਸਕੋਸ਼ੀਆ ਵਿਚ 721 ਕੇਸ ਅਤੇ 9 ਮੌਤਾਂ ਅਤੇ ਨਿਊ ਬਰੰਸਵਿਕ ਵਿਚ 118 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।
ਅਲਬਰਟਾ ਦੀ ਚੀਫ ਮੈਡੀਕਲ ਅਫਸਰ ਡਾ: ਹਿੰਸ਼ਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਅਲਬਰਟਾ ਵਿੱਚ 105 ਨਵੇਂ ਕੇਸ ਸਾਹਮਣੇ ਆਏ ਹਨ ਅਤੇ 4 ਮੌਤਾਂ ਹੋਈਆਂ ਹਨ, ਕੁੱਲ ਕੇਸਾਂ ਦੀ ਗਿਣਤੀ 2908 ਹੈ, ਜਿਨ੍ਹਾਂ ਵਿੱਚੋਂ 230 ਮਰੀਜ਼ ਠੀਕ ਹੋ ਚੁੱਕੇ ਹਨ।
ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਮੈਡੀਕਲ ਅਫਸਰ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪਿਛਲੇ 48 ਘੰਟਿਆਂ ਦੌਰਾਨ ਪ੍ਰੋਵਿੰਸ ਵਿੱਚ ਕੁੱਲ 52 ਕੇਸ ਸਾਹਮਣੇ ਆਏ ਹਨ, 5 ਮੌਤਾਂ ਹੋਈਆ ਹਨ। ਬੀਸੀ ਵਿੱਚ ਕੁੱਲ ਕੇਸਾਂ ਦੀ ਗਿਣਤੀ 1699 ਹੋ ਗਈ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com