ਕੈਨੇਡੀਅਨ ਨੂੰ ਕੀਤਾ ਧੋਖੇਬਾਜ਼ਾਂ ਤੋਂ ਸਾਵਧਾਨ
ਬਲਜਿੰਦਰ ਸੇਖਾ
ਟੋਰਾਂਟੋ,5 ਮਈ, 2020 :ਇੱਕ ਪਾਸੇ ਕਰੋਨਾਵਾਈਰਸ ਦਾ ਕਹਿਰ ਚੱਲ ਰਿਹਾ ਹੈ ਦੂਸਰੇ ਪਾਸੇ ਕੋਵਿਡ -19 ਦੇ ਇਹਨਾ ਦਿਨਾਂ 'ਚ ਡਾਕ ਵਾਲੇ ਬਕਸਿਆਂ ਵਿੱਚੋਂ ਚਿੱਠੀ ਪੱਤਰ ਚੋਰੀ ਹੋ ਰਹੇ ਹਨ ।ਜਿਸ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਅਤੇ ਬੈਂਕ ਖਾਤੇ ਬਾਰੇ ਜਾਣਕਾਰੀ ਵੀ ਚੋਰੀ ਹੋ ਸਕਦੀ ਹੈ। ਸਾਡਾ ਨਾਲ ਗੱਲਬਾਤ ਕਰਦੇ ਬੈਕਰ ਜਸਪ੍ਰੀਤ ਸਿੱਧੂ ਬੰਬੀਹਾ ਭਾਈ ਨੇ ਕੈਨੇਡੀਅਨ ਨੂੰ ਸਾਵਧਾਨ ਕਰਦੇ ਹੋਏ ਦੱਸਿਆ ਕਿ ਇੱਕ ਉਹ ਬੈਂਕਰ ਹੋਣ ਦੇ ਨਾਤੇ ਉਹਨਾ ਨੂੰ ਕੈਨੇਡਾ ਦੇ ਬੈਕਿੰਗ ਢਾਂਚੇ ਬਾਰੇ ਜੋ ਜਾਣਕਾਰੀ ਹੈ ।ਉਸ ਅਨੁਸਾਰ ਕੈਨੇਡਾ ਵਿੱਚ ਦੋ ਵਿੱਤੀ ਸੰਸਥਾਵਾਂ ਹਨ , ਜੋ ਤੁਹਾਡੇ ਸਾਰੇ ਵਿੱਤੀ ਖਾਤਿਆਂ ਦਾ ਲੇਖਾ ਜੋਖਾ ਰੱਖਦੀਆਂ ਹਨ, ਉਹ ਹਨ ਐਕਵਾਫੈਕਸ ਤੇ ਟਰਾਂਸਯੂਨੀਅਨ। ਸਮੇਂ ਸਮੇਂ ਤੇ ਤੁਸੀਂ ਇਨ੍ਹਾਂ ਦੋਨਾਂ ਵਿੱਚੋਂ ਕਿਸੇ ਨੂੰ ਵੀ ਸੰਪਰਕ ਕਰਕੇ ਆਪਣੀ ਕਰੈਡਿਟ ਰਿਪੋਰਟ ਬਿਲਕੁੱਲ ਮੁਫਤ ਹਾਸਿਲ ਕਰ ਸਕਦੇ ਹੋ । ਕਰੈਡਿਟ ਰਿਪੋਰਟ ਉੱਪਰ ਤੁਹਾਡੇ ਨਾਮ ‘ਤੇ ਖੁੱਲੇ ਸਾਰੇ ਵਿੱਤੀ ਖਾਤਿਆਂ ਦਾ ਵੇਰਵਾ ਹੁੰਦਾ ਹੈ। ਕਰੈਡਿਟ ਰਿਪੋਰਟ ਦੀ ਜਾਂਚ ਕਰਕੇ ਤੁਸੀਂ ਪਤਾ ਕਰਕੇ ਸਕਦੇ ਹੋ ਜੇਕਰ ਤੁਹਾਡੇ ਨਾਮ ‘ਤੇ ਕੋਈ ਵਿੱਤੀ ਖਾਤਾ ਗਲਤ ਤਰੀਕੇ ਨਾਲ ਤੁਹਾਡੀ ਇਜ਼ਾਜ਼ਤ ਤੋਂ ਬਿਨਾਂ ਖੋਲਿਆ ਗਿਆ ਹੈ । ਹੇਠਾਂ ਦਿੱਤੀਆਂ ਵੈਬਸਾਈਟਾਂ ਤੋਂ ਤੁਸੀਂ ਆਪਣੀ ਕਰੈਡਿਟ ਰਿਪੋਰਟ ਬਿਲਕੁੱਲ ਮੁਫਤ ਹਾਸਿਲ ਕਰ ਸਕਦੇ ਹੋ.
https://www.consumer.equifax.ca/personal/products/credit-report/
1-800-465-7166
https://www.transunion.ca/product/consumer-disclosure
https://ocs.transunion.ca/ocs/home.html
1-800-663-9980