ਕੋਰੋਨਾ : ਭਾਰਤ 'ਚ ਇਕ ਦਿਨ 'ਚ 6767 ਕੇਸ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ, ਕੁੱਲ ਗਿਣਤੀ 131,868 ਹੋਈ
ਨਵੀਂ ਦਿੱਲੀ, 24 ਮਈ, 2020 : ਭਾਰਤ ਵਿਚ ਇਕ ਹੀ ਦਿਨ ਵਿਚ 6767 ਕੇਸ ਆਉਣ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੋ ਗਿਆ ਹੈ ਤੇ ਕੇਸਾਂ ਦੀ ਕੁੱਲ ਗਿਣਤੀ 1,31,868 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 147 ਮੌਤਾਂ ਇਸ ਬਿਮਾਰੀ ਨਾਲ ਹੋਈਆਂ ਹਨ ਜਿਸ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 3867 ਹੋ ਗਈ ਹੈ। ਇਸ ਵੇਲੇ ਕੁੱਲ 73560 ਕੇਸ ਐਕਟਿਵ ਹਨ ਜਦਕਿ 54440 ਲੋਕ ਤੰਦਰੁਸਤ ਹੋ ਚੁੱਕੇ ਹਨ।