ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ, 29 ਅਗਸਤ 2020 - ਜ਼ਿਲ੍ਹਾ ਸ੍ਰੀ ਮੁਕਤਸਰ ਸਹਿਬ ਵਿਖੇ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਾਜ਼ੀਟਿਵ ਆਏ 59 ਕੇਸਾਂ ਵਿਚੋਂ ਗਿੱਦੜਬਾਹਾ ਦੇ 8 ਕੇਸ ਪਾਜ਼ੀਟਿਵ ਪਾਏ ਗਏ ਹਨ। ੳਪਰੋਕਤ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਗਿੱਦੜਬਾਹਾ ਦੇ ਐਸ.ਐਮ.ੳ ਡਾ. ਪ੍ਰਦੀਪ ਸਚਦੇਵਾ ਨੇ ਦੱਸਿਆ ਕਿ ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਵਿੱਚ ਸੈਂਟਰਲ ਬੈਂਕ ਆਡ ਇੰਡੀਆ ਸ਼ਾਖਾ ਹੁਸਨਰ ਦਾ ਇੱਕ ਅਧਿਕਾਰੀ, ਇੱਕ ਸੁਰੱਖਿਆ ਗਾਰਡ ਅਤੇ ਸੈਂਟਰਲ ਬੈਂਕ ਆਫ ਇੰਡੀਆ ਸ਼ਾਖਾ ਗਿੱਦੜਬਾਹਾ ਦਾ ਇੱਕ ਅਧਿਕਾਰੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਉਪਰੋਕਤ ਸੈਂਟਰਲ ਬੈਂਕ ਆਫ਼ ਇੰਡੀਆ ਦੀਆਂ ਦੋਹਾਂ ਬਰਾਂਚਾਂ ਦੇ ਸਟਾਫ ਦੇ ਸੈਂਪਲ ਲੈਣ ਤੋਂ ਬਾਅਦ ਦੋਹਾਂ ਸ਼ਾਖਾਵਾਂ ਨੂੰ ਸੀਲ ਕਰਕੇ ਸਾਰੇ ਸਟਾਫ ਨੂੰ ਏਕਾਂਤਕਾਸ ਵਿੱਚ ਭੇਜ ਦਿੱਤਾ ਗਿਆ ਹੈ। ਐਸ.ਐਮ.ਓ.ਨੇ ਗਿੱਦੜਬਾਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ/ਮਿੱਤਰਾਂ ਅਤੇ ਦੇਸ਼ ਦੇ ਭਲੇ ਦੇ ਲਈ ਬਿਨਾਂ ਦੇਰੀ ਆਪੋ/ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉ।