ਰਜਨੀਸ਼ ਸਰੀਨ
ਨਵਾਂ ਸ਼ਹਿਰ, 17 ਮਈ 2020 - ਕੋਰੋਨਾ ਜੋਧਾ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਸਾਬਕਾ ਚੇਅਰਮੈਨ ਨੇ ਕੋਰੋਨਾ ਬਿਮਾਰੀ ਦੇ ਚੱਲਦੇ ਸਮਾਜ ਸੇਵਾ ਦੇ ਖੇਤਰ ਵਿੱਚ ਸੇਵਾ ਕਰਕੇ ਇੱਕ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਅਵਿਨਾਸ਼ ਰਾਏ ਖੰਨਾ ਸਾਬਕਾ ਐਮ.ਪੀ ਤੇ ਇੰਚਾਰਜ ਭਾਜਪਾ ਰਾਜਸਥਾਨ ਨੇ ਪਿੰਡ ਚਾਂਦਪੁਰ ਰੁੜਕੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਹਰਅਮਰਿੰਦਰ ਸਿੰਘ ਰਿੰਕੂ ਨੂੰ ਸਨਮਾਨ ਕਰਨ ਸਮੇਂ ਕਹੇ।ਇਸ ਮੌਕੇ ਉਹਨਾਂ ਕਿਹਾ ਕਿ ਜਿਹਨਾਂ ਜੋਧਿਆ ਨੇ ਕੋਰੋਨਾ ਬਿਮਾਰੀ ਦੇ ਚੱਲਦੇ ਸਮਾਜ ਦੀ ਸੇਵਾ ਕੀਤੀ ਹੈ ਉਹਨਾਂ ਜੋਧਿਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਧਾਈ ਭੇਜੀ ਹੈ ਤੇ ਸੰਦੇਸ ਦਿੱਤਾ ਹੈ ਕਿ ਅੱਜ ਅਸੀਂ ਇਹਂਨਾਂ ਜੋਧਿਆ ਦੀ ਮੱਦਦ ਨਾਲ ਕੋਰੋਨਾ ਖਿਲਾਫ ਲੜਾਈ ਲੜ੍ਹ ਰਹੇ ਹਾਂ।ਇਸ ਮੌਕੇ ਉਹਨਾਂ ਕਿਹਾ ਕਿ ਰਿੰਕੂ ਚਾਂਦਪੁਰੀ ਵਲੋਂ ਆਪਣੀ ਕਿਸ਼ਮ ਦੀ ਇੱਕ ਅਲੱਗ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਮਿਸ਼ਾਲ ਹੈ।ਇਸ ਮੌਕੇ ਉਹਨਾਂ ਰਿੰਕੂ ਚਾਂਦਪੁਰੀ ਦਾ ਸਨਮਾਨ ਵੀ ਕੀਤਾ। ਇਥੇ ਵਰਨਣਯੋਗ ਹੈ ਕਿ ਰਿੰਕੂ ਚਾਂਦਪੁਰੀ ਲਗਾਤਾਰ 20 ਮਾਰਚ ਤੋਂ ਹਰ ਬੁੱਧਵਾਰ ਇਲਾਕੇ ਦੇ ਲੋਕਾਂ ਦੀ ਪੀ.ਜੀ.ਆਈ ਤੋਂ ਦਵਾਈਆਂ ਲਿਆ ਕੇ ਉਹਨਾਂ ਨੂੰ ਘਰ ਘਰ ਪਹੁੰਚਾ ਕੇ ਆਪਣੀ ਕਿਸਮ ਦੀ ਅੱਲਗ ਸੇਵਾ ਕਰ ਰਹੇ ਹਨ।ਇਸ ਮੌਕੇ ਡਾ. ਹਰਵਿੰਦਰ ਸਿੰਘ ਬਾਠ ਸਾਬਕਾ ਖੇਤੀਬਾੜੀ ਅਫਸਰ, ਜਗਸੀਸ ਲਾਲ ਮੰਡਲ ਪ੍ਰਧਾਨ , ਠੇਕੇਦਾਰ ਭਜਨ ਲਾਲ, ਪ੍ਰਿੰ. ਬਿੱਕਰ ਸਿੰਘ ਗੜਸੰਕਰ, ਹਰਦੇਵ ਮੀਲੂ, ਅੇਡਵੇਕੇਟ ਪਿਯੂਸ ਖੰਨਾ, ਏ.ਐਸ.ਆਈ ਬਿਕਰਮਜੀਤ ਵਿੱਕੀ, ਸਤਿੰਦਰ ਕੁਮਾਰ ਸਾਬਕਾ ਸਰਪੰਚ ਚਾਂਦਪੁਰ ਰੁੜਕੀ, ਇੰਦਰਜੀਤ ਲੁੱਡੀ,ਆਦਿ ਸਮੇਤ ਅਨੇਕਾਂ ਪਤਵੰਤੇ ਹਾਜਰ ਸਨ।