ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਅਪ੍ਰੈਲ 2020 - ਪੂਰੇ ਵਿਸ਼ਵ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਕੋਰੋਨਾ ਵਾਇਰਸ ਕਾਰਨ ਭਾਰਤ ਲਾਕਡਾਊਨ ਹੈ ਤੇ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਜਿਲ੍ਹਾ ਫਰੀਦਕੋਟ ਵਿੱਚ ਕਰੋਨਾ ਦੇ 3 ਪਾਜ਼ਿਟਿਵ ਕੇਸ ਹਨ। ਪਿਛਲੇ ਦਿਨੀਂ ਤੀਜੇ ਜਾਣੇ ਨੂੰ ਕੋਰੋਨਾ ਪਾਜ਼ੀਟਿਵ ਆਇਆ ਤੇ ਉਸਤੋ ਬਾਅਦ ਉਸਦੇ ਸੰਪਰਕ ਵਿੱਚ ਆਏ ਲੋਕਾਂ ਦਾ ਵੀ ਕਰੋਨਾ ਟੈਸਟ ਕਰਵਾਇਆ ਗਿਆ। ਟੈਸਟ ਕਰਵਾਉਣ ਵਾਲੇ ਲੋਕਾਂ ਵਿੱਚੋਂ ਦੋ ਜਾਣਿਆਂ ਨੇ ਸਿਹਤ ਵਿਭਾਗ ਤੇ ਸਵਾਲ ਚੁੱਕੇ ਹਨ। ਸਵਾਲ ਚੁੱਕਣ ਵਾਲੇ ਜਤਿੰਦਰ ਸਿੰਘ ਅਤੇ ਨੇਹਾ ਰਾਣੀ ਨੇ ਕਿਹਾ ਸਾਨੂੰ ਸਿਹਤ ਵਿਭਾਗ ਵੱਲੋਂ ਘਰ ਚੋਂ ਐਬੂਲੈਂਸ ਵਿੱਚ ਕੋਰੋਨਾ ਦੇ ਟੈਸਟ ਲਈ ਲਿਜਾਇਆ ਗਿਆ ਉਨ੍ਹਾਂ ਕਿਹਾ ਅਸੀਂ ਚਾਰ ਜਾਣੇ ਇੱਕ ਐਬੂਲੈਂਸ ਵਿੱਚ ਸੀ।
ਜਤਿੰਦਰ ਸਿੰਘ ਅਤੇ ਨੇਹਾ ਰਾਣੀ ਨੇ ਸਿਹਤ ਵਿਭਾਗ ਤੇ ਪਹਿਲਾਂ ਇਲਜਾਮ ਲਗਾਉਂਦਿਆਂ ਕਿਹਾ ਜਿਸ ਐਬੂਲੈਂਸ ਵਿੱਚ ਸਾਨੂੰ ਲਿਜਾਇਆ ਗਿਆ ਉਹ ਐਬੂਲੈਂਸ ਸੈਨਾਟਾਇਜ ਨਹੀਂ ਸੀ। ਉਨ੍ਹਾਂ ਕਿਹਾ ਸੈਨਟਾਇਜ ਦੇ ਬਾਰੇ ਐਬੂਲੈਂਸ ਦੇ ਕਰਮਚਾਰੀ ਨੂੰ ਪੁੱਛਿਆ ਸੀ ਪਰ ਉਸਨੇ ਜਵਾਬ ਦੇ ਦਿੱਤਾ ਤੇ ਗੱਲ ਨਹੀਂ ਸੁਣੀ। ਦੂਜਾ ਸਵਾਲ ਉਨ੍ਹਾਂ ਨੇ ਕੀਤਾ ਇਹ ਐਬੂਲੈਂਸ ਬਿਨਾਂ ਸੈਨਟਾਇਜ ਤੋਂ ਕੋਰੋਨਾ ਵਾਇਰਸ ਦੇ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਹੋਰ ਲੋਕਾਂ ਨੂੰ ਲਿਜਾਣ ਗਈ ਹੋਵੇਗੀ ਤੇ ਇਹ ਵੀ ਸਿਹਤ ਵਿਭਾਗ ਤੇ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ। ਤੀਸਰਾ ਇਲਜਾਮ ਲਗਾਉਦਿਆਂ ਕਿਹਾ ਇੱਕੋ ਕੁਰਸੀ ਤੇ ਬੈਠਾ ਕੇ ਸਾਡੇ ਚਾਰ ਜਾਣਿਆ ਦੇ ਸੈਂਪਲ ਲਏ ਗਏ ਤੇ ਕੁਰਸੀ ਵੀ ਸੈਨਟਾਇਜ ਨਹੀ ਸੀ।
ਜਤਿੰਦਰ ਸਿੰਘ ਨੇ ਕਿਹਾ ਸਾਨੂੰ ਚਾਰ ਜਾਣਿਆ ਨੂੰ ਇੱਕ ਐਬੂਲੈਂਸ ਵਿੱਚ ਇੱਕਠਿਆਂ ਬੈਠਾ ਕੇ ਕਰੋਨਾ ਦੇ ਟੈਸਟ ਕਰਵਾਉਣ ਲਈ ਲੈ ਕੇ ਗਏ ਸੀ। ਉਨ੍ਹਾਂ ਨੇ ਕਿਹਾ ਐਬੂਲੈਂਸ ਵਿੱਚ ਸੈਨਟਾਇਜ ਨਾ ਹੋਣ ਕਰਕੇ ਜੇਕਰ ਚਾਰਾਂ ਵਿੱਚੋਂ ਇੱਕ ਨੂੰ ਵੀ ਕਰੋਨਾ ਆਉਂਦਾ ਹੈ ਤਾਂ ਇਸ ਦੀ ਜਿੰਮੇਵਾਰੀ ਕਿਸਦੀ ਹੋਵੇਗੀ। ਉਨ੍ਹਾਂ ਕਿਹਾ ਸਿਹਤ ਵਿਭਾਗ ਲੋਕਾਂ ਨੂੰ ਸਮਝਾ ਰਹੇ ਆ ਥੋੜ੍ਹੀ ਦੇਰ ਬਾਅਦ ਸੈਨਟਾਇਜਰ ਨਾਲ ਹੱਥ ਸਾਫ ਕਰੋ ਉਨ੍ਹਾਂ ਕਿਹਾ ਅਸੀਂ ਤਾਂ ਸਿਹਤ ਵਿਭਾਗ ਦੀ ਗੱਲ ਮੰਨ ਰਹੇ ਹਾਂ। ਪਰ ਸਿਹਤ ਵਿਭਾਗ ਦੀਆਂ ਐਬੂਲੈਂਸਾਂ ਵੱਲ ਵੀ ਨਿਗ੍ਹਾ ਮਾਰੋ ਜੋ ਬਿਨਾਂ ਸੈਨਟਾਇਜ ਤੋ ਚੱਲ ਰਹੀਆਂ ਹਨ । ਇਸ ਮੌਕੇ ਤੇ ਇਨ੍ਹਾਂ ਨੇ ਮੁੱਖ ਮੰਤਰੀ ਦਫਤਰ, ਡਿਪਟੀ ਕਮਿਸ਼ਨਰ ਦਫਤਰ ਅਤੇ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ।