ਪਰਵਿੰਦਰ ਸਿੰਘ ਕੰਧਾਰੀ
ਅੰਮ੍ਰਿਤਸਰ, 11 ਅਪ੍ਰੈਲ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਹਰਾਉਣ ਲਈ ਐਸ.ਪੀ.ਸਿੰਘ ਵੱਲੋਂ ਦਿੱਤਾ ਸਹਿਯੋਗ ਸਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਾਹਿਰ ਡਾਕਟਰਾਂ ਦੀ ਜੱਥੇਬੰਦੀ ਪੀਸੀਐਮਐਸ ਦੇ ਪ੍ਰਧਾਨ ਡਾ ਅਸ਼ੋਕ, ਉਪ ਪ੍ਰਧਾਨ ਜਸਵੰਤ ਸਿੰਘ ਅਤੇ ਜੱਥੇਬੰਦੀ ਦੇ ਜਰਨਲ ਸੈਕਟਰੀ ਡਾ ਮਨਜੀਤ ਸਿੰਘ ਨੇ ਕੀਤਾ।
ਉਨ੍ਹਾਂ ਕਿਹਾ ਦੁਬਈ ਦੇ ਉੱਘੇ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਚਾਲਕ ਐਸ.ਪੀ.ਸਿੰਘ ਉਬਰਾਏ ਜਦੋਂ ਵੀ ਪੰਜਾਬ ਤੇ ਦੁੱਖ ਦੀ ਘੜੀ ਆਉਂਦੀ ਹੈ ਇਹ ਹਮੇਸ਼ਾ ਅੱਗੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਹੁਣ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਐਸ.ਪੀ.ਸਿੰਘ ਉਬਰਾਏ ਆਪਣੇ ਵੱਲੋਂ ਪੂਰਾ ਸਹਿਯੋਗ ਦੇ ਰਹੇ ਹਨ।
ਜੱਥੇਬੰਦੀ ਦੇ ਆਗੂਆਂ ਨੇ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਪੰਜਾਬ ਵਿੱਚ ਜੋ ਸਮਾਜਸੇਵੀਆਂ ਸੰਸਥਾਵਾਂ ਪੰਜਾਬ ਦੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੀਆਂ ਹਨ ਜੱਥੇਬੰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਜੱਥੇਬੰਦੀ ਦੇ ਸਲਾਹਕਾਰ ਡਾ.ਜਗਜੀਤ ਸਿੰਘ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ ਅਤੇ ਕਰਫਿਊ ਦੀ ਪਾਲਣਾ ਕਰਨਾ ਅਤੇ ਘਰ ਵਿੱਚ ਰਹਿਣ ਦੀ ਅਪੀਲ ਕੀਤੀ।