ਚੰਡੀਗੜ੍ਹ, 9 ਨਵੰਬਰ 2020 - ਕੋੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020-21 ਲਈ ਨੌਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਪੰਜਾਬੀ ਤੇ ਇਤਿਹਾਸ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਸਿਲੇਬਸ ਨੂੰ 30 ਫੀਸਦ ਘਟਾ ਦਿੱਤਾ ਗਿਆ ਹੈ। ਸਿਲੇਬਸ 'ਚ ਕਾਟ ਇਸ ਢੰਗ ਨਾਲ ਕੀਤੀ ਹੈ ਕਿ ਬੱਚਿਆਂ ਨੂੰ ਪੜ੍ਹਾਈ 'ਚ ਕਿਸੇ ਤਰ੍ਹਾਂ ਦੀ ਹਾਨੀ ਨਾ ਹੋ ਸਕੇ।
ਇਸ ਸਬੰਧੀ ਵਿਭਾਗ ਦੁਆਰਾ ਸਕੂਲ ਮੁਖੀਆਂ ਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕਾਟ ਲਾਏ ਗਏ ਟੌਪਿਕਸ ਨੂੰ ਵੀ ਪੜ੍ਹਾਉਣਾ ਹੋਵੇਗਾ ਭਾਵੇਂ ਉਹ ਵਿਦਿਆਰਥੀਆਂ ਦੇ ਸਲਾਨਾ ਬੋਰਡ ਪੇਪਰਾਂ ਦਾ ਹਿੱਸਾ ਨਹੀਂ ਹੋਣਗੇ। ਉਕਤ ਫੈਸਲਾ ਸੂਬੇ ਅੰਦਰ ਕੋਰੋਨਾ ਕਾਰਨ ਸਕੂਲ ਬੰਦ ਰਹਿਣ ਕਰਕੇ ਲਿਆ ਗਿਆ ਹੈ। ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਪੜ੍ਹੋ ਪੂਰਾ ਵੇਰਵਾ...
http://www.pseb.ac.in/reduced-syllabus-2020-21.html