ਹਰਿੰਦਰ ਨਿੱਕਾ
- ਹਮੀਦੀ, ਕਾਲੇਕੇ, ਜੋਧਪੁਰ, ਮੌੜ ਨਾਭਾ ਤੇ ਹੰਡਿਆਇਆ ਪਿੰਡਾਂ 'ਚ ਵੀ ਕੰਨਟੈਕਟ ਟ੍ਰੇਸਿੰਗ ਸ਼ੁਰੂ
ਬਰਨਾਲਾ, 29 ਜੁਲਾਈ 2020 - ਬਰਨਾਲਾ ਸ਼ਹਿਰ ਤੇ ਆਸ ਪਾਸ ਦੇ ਪੇਂਡੂ ਖੇਤਰਾਂ 'ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਫੈਲਾਅ ਦੀ ਰਫਤਾਰ ਠੱਲ੍ਹਣ ਲਈ ਸਿਹਤ ਵਿਭਾਗ ਦੀ ਸਿਫਾਰਸ਼ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਬਰਨਾਲਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਅਤੇ ਪੰਜ ਪਿੰਡਾਂ ਨੂੰ ਪ੍ਰਤੀਬੰਧਿਤ ਜੋਨ ਐਲਾਨਿਆ ਹੈ। ਜਾਰੀ ਹੁਕਮਾਂ ਅਨੁਸਾਰ ਸ਼ਹਿਰ ਦੇ ਰਾਏਕੋਟ ਰੋਡ ਨੇੜੇ ਪੀਐਨਬੀ ਸ਼ਾਖਾ ਬਰਨਾਲਾ, ਸੇਖਾ ਰੋਡ ਦੀ ਗਲੀ ਨੰਬਰ 4 ਅਤੇ 10, 16 ਏਕੜ ਬਰਨਾਲਾ, ਹੰਡਿਆਇਆ ਬਾਜਾਰ ਬਰਨਾਲਾ, ਆਸਥਾ ਇਨਕਲੇਵ ਬਰਨਾਲਾ, ਲੱਖੀ ਕਲੋਨੀ, ਐਸਏਐਸ ਨਗਰ, ਗਲੀ ਨੰਬਰ 3 ਪੱਤੀ ਰੋਡ ਬਰਨਾਲਾ, ਅਜਾਦ ਨਗਰ ਤਰਕਸ਼ੀਲ ਚੌਂਕ ਬਰਨਾਲਾ, ਵਾਰਡ ਨੰਬਰ 8 ਨਗਰ ਪੰਚਾਇਤ ਹੰਡਿਆਇਆ, ਪਿੰਡਾਂ 'ਚ ਹਮੀਦੀ, ਕਾਲੇਕੇ, ਜੋਧਪੁਰ, ਹੰਡਿਆਇਆ ਪਿੰਡ, ਮੌੜ ਨਾਭਾ ਤਪਾ ਖੇਤਰਾਂ 'ਚ ਕੋਰੋਨਾ ਦੀ ਪੈੜ ਲੱਭਣ ਲਈ ਕੰਨਟੈਕਟ ਟ੍ਰੇਸਿੰਗ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਉਪਰੋਕਤ ਇਲਾਕਿਆਂ ਨੂੰ ਪ੍ਰਤੀਬੰਧਿਤ ਜੋਨ ਐਲਾਨ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਹੋ ਗਏ ਹਨ। ਇਨ੍ਹਾਂ ਹੁਕਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਵੀ ਅਮਲ 'ਚ ਲਿਆਂਦੀ ਜਾ ਸਕਦੀ ਹੈ।