← ਪਿਛੇ ਪਰਤੋ
ਰਵੀ ਜੱਖੂ
ਚੰਡੀਗੜ੍ਹ, 25 ਅਪ੍ਰੈਲ 2020 - ਚੰਡੀਗੜ੍ਹ ਦੇ ਸੈਕਟਰ 26 ਦੀ ਬਾਪੂਧਾਮ ਕਲੋਨੀ 'ਚ ਕੋਰੋਨਾ ਪਾਜ਼ੀਟਿਵ ਪਾਏ ਗਏ ਇੱਕ ਮਰੀਜ਼ ਖਿਲਾਫ ਪੁਲਿਸ ਵੱਲੋਂ ਅਪਰਾਧਿਕ ਕੇਸ ਦਰਜ ਕੀਤਾ ਜਾਵੇਗਾ। ਉਕਤ ਵਿਅਕਤੀ ਵੱਲੋਂ ਕੁੱਝ ਦਿਨ ਪਹਿਲਾਂ ਆਪਣੀ ਵਿਆਹ ਦੀ ਵਰ੍ਹੇਗੰਡ ਮੌਕੇ ਪਾਰਟੀ ਕੀਤੀ ਗਈ ਸੀ, ਜਿਸ 'ਚ ਕਾਫੀ ਲੋਕ ਸ਼ਾਮਿਲ ਹੋਏ ਸਨ। ਕਰਫਿਊ ਦੇ ਵਿਚਕਾਰ ਇਕੱਠ 'ਤੇ ਰੋਕ ਲਾਉਣ ਦੇ ਬਾਵਜੂਦ ਵੀ ਉਕਤ ਵਿਅਕਤੀ ਵੱਲੋਂ ਪਾਰਟੀ ਕੀਤੀ ਗਈ, ਜਿਸ ਕਾਰਨ ਉਸ 'ਤੇ ਕੇਸ ਦਰਜ ਕੀਤਾ ਜਾਵੇਗਾ। ਇਸ ਸਬੰਧੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ।
Total Responses : 267