- ਪੰਜਾਬ ਗਵਰਨਰ ਦੀ ਟੈਸਟ ਰਿਪੋਰਟ ਆਈ ਨੈਗੇਟਿਵ
- ਗਵਰਨਰ ਦੇ ਪ੍ਰਿੰਸੀਪਲ ਸੈਕਟਰੀ ਅਤੇ ਚਾਰ ਹੋਰ ਦੀ ਕੋਵਿਡ ਰਿਪੋਰਟ ਆਈ ਪਾਜ਼ੀਟਿਵ
ਚੰਡੀਗੜ੍ਹ, 9 ਅਗਸਤ 2020 - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਐਡਮਨਿਸਟ੍ਰੇਟਰ ਵੀ.ਪੀ. ਸਿੰਘ ਬਦਨੌਰ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ। ਜਦੋਂ ਕਿ ਰਾਜਪਾਲ ਦੇ ਪ੍ਰਮੁੱਖ ਸੱਕਤਰ ਜੇ.ਐੱਮ. ਬਾਲਾਮੁਰੂਗਨ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ 'ਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਪੰਜਾਬ ਰਾਜ ਭਵਨ ਦੇ ਅਧਿਕਾਰਤ ਬੁਲਾਰੇ ਅਨੁਸਾਰ ਰਾਜ ਭਵਨ ਵਿਖੇ ਰੈਪਿਡ ਐਂਟੀਜੇਨ ਟੈਸਟ ਨਾਲ ਦੋ ਦਿਨਾਂ ਕੋਵਿਡ ਟੈਸਟਿੰਗ ਅਭਿਆਸ ਕੀਤਾ ਗਿਆ ਜਿਸ ਵਿਚ ਸੁਰੱਖਿਆ ਕਰਮਚਾਰੀਆਂ, ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਸਮੇਤ ਕੁੱਲ 336 ਵਿਅਕਤੀਆਂ ਦਾ ਕੋਵਿਡ -19 ਟੈਸਟ ਕੀਤਾ ਗਿਆ। ਇਸ ਤੋਂ ਇਲਾਵਾ ਬਾਲਾਮੁਰੂਗਨ ਤੋਂ ਬਿਨਾਂ ਚਾਰ ਹੋਰ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ।
ਸਿਹਤ ਰਾਜ ਦੇ ਸਲਾਹਕਾਰਾਂ, ਪ੍ਰੋਟੋਕੋਲ ਅਤੇ ਡਾਕਟਰਾਂ ਦੀ ਸਲਾਹ ਦੇ ਅਨੁਸਾਰ ਪੂਰੇ ਰਾਜ ਭਵਨ ਨੂੰ ਰੋਗਾਣੂ ਮੁਕਤ ਕਰਨ ਅਤੇ ਸਰਕਾਰੀ ਸੁਰੱਖਿਆ ਸਮੇਤ ਸਾਰੀਆਂ ਸਾਵਧਾਨੀ ਵਰਤੀਆਂ ਜਾ ਰਹੀਆਂ ਹਨ।